ਗਾਲੇ— ਕੀਟਨ ਜੇਨਿੰਗਸ ਦੀਆਂ ਅਜੇਤੂ 146 ਦੌੜਾਂ ਦੀ ਬਦੌਲਤ ਇੰਗਲੈਂਡ ਨੇ ਆਪਣੀ ਦੂਜੀ ਪਾਰੀ ਛੇ ਵਿਕਟਾਂ 'ਤੇ 322 ਦੌੜਾਂ 'ਤੇ ਖਤਮ ਐਲਾਨ ਕਰ ਕੇ ਮੇਜ਼ਬਾਨ ਸ਼੍ਰੀਲੰਕਾ ਸਾਹਮਣੇ ਪਹਿਲੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਵੀਰਵਾਰ ਨੂੰ 462 ਦੌੜਾਂ ਦਾ ਮੁਸ਼ਕਿਲ ਟੀਚਾ ਰੱਖ ਦਿੱਤਾ।
ਸ਼੍ਰੀਲੰਕਾ ਨੇ ਟੀਚੇ ਦਾ ਪਿੱਛਾ ਕਰਦਿਆਂ ਦਿਨ ਦੀ ਖੇਡ ਖਤਮ ਹੋਣ ਤਕ 7 ਓਵਰਾਂ ਵਿਚ ਬਿਨਾਂ ਕੋਈ ਵਿਕਟ ਗੁਆਏ 15 ਦੌੜਾਂ ਬਣਾ ਲਈਆਂ ਹਨ। ਸ਼੍ਰੀਲੰਕਾ ਨੂੰ ਅਜੇ 447 ਦੌੜਾਂ ਦੀ ਲੋੜ ਹੈ। ਦਿਮੁਥ ਕਰੁਣਾਰਤਨੇ 7 ਤੇ ਕੌਸ਼ਲ ਸਿਲਵੀ 8 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ।
ਇਸ ਤੋਂ ਪਹਿਲਾਂ ਇੰਗਲੈਂਡ ਨੇ ਆਪਣੀ ਦੂਜੀ ਪਾਰੀ ਵਿਚ ਸਵੇਰੇ ਬਿਨਾਂ ਕੋਈ ਵਿਕਟ ਗੁਆਏ 38 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਜੇਨਿੰਗਸ ਨੇ ਲਗਭਗ ਦਿਨ ਭਰ ਬੱਲੇਬਾਜ਼ੀ ਕੀਤੀ ਤੇ 280 ਗੇਂਦਾਂ ਵਿਚ 9 ਚੌਕਿਆਂ ਦੀ ਮਦਦ ਨਾਲ ਅਜੇਤੂ 146 ਦੌੜਾਂ ਬਣਾਈਆਂ। 26 ਸਾਲਾ ਜੇਨਿੰਗਸ ਦੇ ਕਰੀਅਰ ਦਾ ਇਹ ਇਹ ਬੈਸਟ ਸਕੋਰ ਤੇ ਦੂਜਾ ਸੈਂਕੜਾ ਸੀ।
ਸ਼ਤਰੰਜ : ਹਰਿਕਾ ਆਖਰੀ-16 ਵਿਚ, ਹੰਪੀ ਬਾਹਰ
NEXT STORY