ਜਕਾਰਤਾ— ਸਾਬਕਾ ਚੈਂਪੀਅਨ ਭਾਰਤ ਨੂੰ ਇੱਥੇ 18ਵੀਆਂ ਏਸ਼ੀਆਈ ਖੇਡਾਂ ਦੀ ਪੁਰਸ਼ ਹਾਕੀ ਪ੍ਰਤੀਯੋਗਿਤਾ ਵਿਚ ਪਹਿਲੀ ਸਖਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਜਦੋਂ ਪੂਲ-ਏ ਮੈਚ ਵਿਚ ਉਸਦੀ ਟੱਕਰ ਜਾਪਾਨ ਨਾਲ ਹੋਵੇਗੀ। ਪੂਲ-ਏ ਦੇ ਪਹਿਲੇ ਦੋ ਮੈਚਾਂ ਵਿਚ ਭਾਰਤ ਨੇ ਮੇਜ਼ਬਾਨ ਇੰਡੋਨੇਸ਼ੀਆ ਨੂੰ 17-0 ਨਾਲ ਹਰਾਇਆ ਤੇ ਫਿਰ ਹਾਂਗਕਾਂਗ ਵਿਰੁੱਧ 26-0 ਦੀ ਜਿੱਤ ਨਾਲ ਕੌਮਾਂਤਰੀ ਹਾਕੀ ਦੀ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਹਾਂਗਕਾਂਗ ਵਿਰੁੱਧ ਜਿੱਤ ਦੇ ਨਾਲ ਭਾਰਤ ਨੇ 86 ਸਾਲ ਪੁਰਾਣੇ ਰਿਕਾਰਡ ਵਿਚ ਸੁਧਾਰ ਕੀਤਾ ਜਦੋਂ ਉਸ ਨੇ ਓਲੰਪਿਕ ਵਿਚ ਅਮਰੀਕਾ ਨੂੰ 24-1 ਨਾਲ ਹਰਾਇਆ ਸੀ।
ਦੁਨੀਆ ਦੀ 5ਵੇਂ ਨੰਬਰ ਦੀ ਟੀਮ ਭਾਰਤ ਹਾਲਾਂਕਿ11ਵੇਂ ਨੰਬਰ ਦੀ ਟੀਮ ਜਾਪਾਨ ਵਿਰੁੱਧ ਮੁੱਖ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗਾ ਪਰ ਇਹ ਹਰਿੰਦਰ ਸਿੰਘ ਤੇ ਉਸਦੀ ਟੀਮ ਦੀ ਏਸ਼ੀਆਈ ਖੇਡਾਂ ਵਿਚ ਪਹਿਲੀ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਜਾਪਾਨ ਦੀ ਟੀਮ ਆਪਣੇ ਦਿਨ ਬਿਹਤਰ ਰੈਂਕਿੰਗ ਵਾਲੀਆਂ ਟੀਮਾਂ ਨੂੰ ਹਰਾਉਣ ਵਿਚ ਸਮਰਥ ਹੈ। ਭਾਰਤੀ ਟੀਮ ਫਿਲਹਾਲ ਪੂਲ-ਏ ਵਿਚ ਦੋ ਮੈਚਾਂ ਵਿਚ ਦੋ ਜਿੱਤਾਂ ਦੇ ਨਾਲ ਚੋਟੀ 'ਤੇ ਚੱਲ ਰਹੀ ਹੈ। ਕੋਰੀਆ ਤੇ ਜਾਪਾਨ ਨੇ ਵੀ ਦੋ-ਦੋ ਮੈਚ ਜਿੱਤ ਹਨ ਪਰ ਬਿਹਤਰ ਗੋਲ ਫਰਕ ਕਾਰਨ ਭਾਰਤ ਚੋਟੀ 'ਤੇ ਕਾਬਜ਼ ਹੈ।
ਨਿਰੰਜਣ ਤੇ ਬਾਲਕਿਸ਼ਨ ਵਿਚਾਲੇ ਹੋਵੇਗਾ ਮੁਕਾਬਲਾ
NEXT STORY