ਜਕਾਰਤਾ : ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬਾਂਗ ਵਿਚ ਐਤਵਾਰ ਨੂੰ 18ਵੀਆਂ ਏਸ਼ੀਆਈ ਖੇਡਾਂ ਦੇ ਆਖਰੀ ਮੁਕਾਬਲੇ ਵਿਚ ਮਿਕਸਡ ਟ੍ਰਾਇਥਲਨ ਵਿਚ ਜਾਪਾਨ ਦੇ ਸੋਨ ਤਮਗੇ ਨਾਲ ਇਨ੍ਹਾਂ ਖੇਡਾਂ ਦੀ ਸਮਾਪਤੀ ਹੋਈ। ਜਾਪਾਨ ਦੀ ਮਿਕਸਡ ਟੀਮ ਸਾਤੋ ਯੂਕਾ, ਤਾਕਾਸ਼ਾਹੀ ਯੂਕੋ, ਫੁਰੂਯਾ ਜਮਪੇਈ ਅਤੇ ਹੋਸੋਦਾ ਯੂਇਚੀ ਨੇ ਇਕ ਘੰਟਾ 30 ਮਿੰਟ 39 ਸਕਿੰਟ ਦਾ ਸਮਾਂ ਲੈ ਕੇ ਸੋਨ ਤਮਗੇ 'ਤੇ ਕਬਜਾ ਕੀਤਾ। ਸੰਯੁਕਤ ਕੋਰੀਆ ਨੂੰ (1.32.51) ਕਾਂਸੀ ਤਮਗਾ ਮਿਲਿਆ। ਇਸ ਦੇ ਨਾਲ ਇਨ੍ਹਾਂ ਖੇਡਾਂ ਵਿਚ ਜਾਪਾਨ ਨੇ 75ਵਾਂ ਸੋਨ ਤਮਗਾ ਲੈ ਕੇ ਕੁਲ 205 ਤਮਗਿਆਂ ਨਾਲ ਦੂਜਾ ਸਥਾਨ ਹਾਸਲ ਕਰ ਕੇ ਖੇਡਾਂ ਦੀ ਸਮਾਪਤੀ ਕੀਤੀ। ਸੰਯੁਕਤ ਕੋਰੀਆ 177 ਤਮਗਿਆਂ ਨਾਲ ਤੀਜੇ ਸਥਾਨ 'ਤੇ ਰਿਹਾ ਉੱਥੇ ਹੀ ਸਭ ਤੋਂ ਵੱਧ 289 ਤਮਗੇ ਹਾਸਲ ਕਰ ਕੇ ਚੀਨ ਚੋਟੀ 'ਤੇ ਰਿਹਾ।
ਨਿਸ਼ਾਨੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ 'ਚ 10 ਭਾਰਤੀ ਨੌਜਵਾਨਾਂ ਨੇ ਦਿਵਾਏ ਦੋ ਸੋਨ ਤਮਗੇ
NEXT STORY