ਕੇਪਟਾਊਨ— ਦੱਖਣੀ ਅਫਰੀਕਾ ਤੇ ਸ਼੍ਰੀਲੰਕਾ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੰਗਲਵਾਰ ਨੂੰ ਕੇਪਟਾਊਨ 'ਚ ਖੇਡਿਆ ਗਿਆ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਆਈ ਸ਼੍ਰੀਲੰਕਾ ਦੀ ਟੀਮ 7 ਵਿਕਟਾਂ 'ਤੇ 20 ਓਵਰਾਂ 'ਚ 134 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ ਨੂੰ 135 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉੱਤਰੀ ਦੱਖਣੀ ਅਫਰੀਕਾ ਦੇ ਟੀਮ ਨੇ 20 ਓਵਰਾਂ 'ਚ 8 ਵਿਕਟਾਂ 'ਤੇ 134 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਮੈਚ ਟਾਈ ਹੋਣ ਤੋਂ ਬਾਅਦ ਸੁਪਰ ਓਪਰ 'ਚ ਪਹੁੰਚ ਗਿਆ। ਸੁਪਰ ਓਵਰ 'ਚ ਦੱਖਣੀ ਅਫਰੀਕਾ ਨੇ 14 ਦੌੜਾਂ ਬਣਾਈਆਂ। ਜਦਕਿ ਸ਼੍ਰੀਲੰਕਾ ਟੀਮ ਸੁਪਰ ਓਵਰ 'ਚ ਸਿਰਫ 5 ਦੌੜਾਂ ਹੀ ਬਣਾ ਸਕੀ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਪਹਿਲਾ ਟੀ-20 ਮੈਚ 9 ਦੌੜਾਂ ਨਾਲ ਜਿੱਤ ਲਿਆ। ਦੱਖਣੀ ਅਫਰੀਕਾ ਨੇ ਟੀ-20 ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਟੀ-20 ਸੀਰੀਜ਼ ਦਾ ਦੂਸਰਾ ਮੁਕਾਬਲਾ 22 ਮਾਰਚ ਨੂੰ ਸੈਂਚੁਰੀਅਨ 'ਚ ਖੇਡਿਆ ਜਾਵੇਗਾ।

ਰਾਜਸਥਾਨ ਨੇ ਬ੍ਰਿਟੇਨ 'ਚ ਖੋਲ੍ਹੀ ਪਹਿਲੀ ਕ੍ਰਿਕਟ ਅਕੈਡਮੀ
NEXT STORY