ਨਵੀਂ ਦਿੱਲੀ- ਅਮਰੀਕਾ ਕ੍ਰਿਕਟ ਟੀਮ ਦੇ ਖਿਡਾਰੀ ਜਸਕਰਨ ਮਲਹੋਤਰਾ ਨੇ ਪਾਪੂਆ ਨਿਊ ਗਿਨੀ ਦੇ ਵਿਰੁੱਧ ਖੇਡੇ ਗਏ ਮੈਚ ਵਿਚ ਇਤਿਹਾਸ ਰਚ ਦਿੱਤਾ ਹੈ। ਜਸਕਰਨ ਨੇ ਅਲ ਅਮੀਰਾਤ ਦੇ ਮੈਦਾਨ 'ਤੇ ਖੇਡੇ ਗਏ ਵਨ ਡੇ ਮੈਚ ਵਿਚ 6 ਗੇਂਦਾਂ 'ਤੇ 6 ਛੱਕੇ ਲਗਾਏ, ਨਾਲ ਹੀ ਨਾਲ ਇਕ ਪਾਰੀ ਵਿਚ 16 ਛੱਕੇ ਲਗਾਉਣ ਦਾ ਰਿਕਾਰਡ ਵੀ ਬਣ ਗਿਆ। ਜਸਕਰਨ ਨੇ 124 ਗੇਂਦਾਂ ਵਿਚ ਚਾਰ ਚੌਕੇ ਅਤੇ 16 ਛੱਕਿਆਂ ਦੀ ਮਦਦ ਨਾਲ 173 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ 271 ਦੌੜਾਂ ਤੱਕ ਪਹੁੰਚਾਇਆ। ਜਸਕਰਨ ਜਦੋ ਕ੍ਰੀਜ਼ 'ਤੇ ਆਏ ਸਨ ਤਾਂ ਅਮਰੀਕਾ ਦੀਆਂ ਤਿੰਨ ਵਿਕਟਾਂ 'ਤੇ 27 ਦੌੜਾਂ ਸਨ। ਉਨ੍ਹਾਂ ਨੇ ਇਕੱਲੇ ਹੀ ਮੋਰਚਾ ਸੰਭਾਲਿਆ ਅਤੇ ਵਿਸ਼ਵ ਰਿਕਾਰਡ ਬਣਾ ਦਿੱਤਾ। ਵਨ ਡੇ ਮੈਚ ਵਿਚ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਹਰਸ਼ਲ ਗਿਬਸ ਨੇ ਸਾਲ 2007 ਵਿਚ ਨੀਦਰਲੈਂਡ ਦੇ ਵਿਰੁੱਧ 6 ਗੇਂਦਾਂ 'ਤੇ 6 ਛੱਕੇ ਲਗਾਏ ਸਨ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਟੀ20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, ਇਹ ਖਿਡਾਰੀ ਹੋਏ ਬਾਹਰ
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਹੀ ਯੁਵਰਾਜ ਸਿੰਘ ਦਾ ਜਨਮ ਹੋਇਆ। ਯੁਵਰਾਜ ਦੇ ਨਾਂ 2007 ਦੇ ਟੀ-20 ਵਿਸ਼ਵ ਕੱਪ ਵਿਚ ਇੰਗਲੈਂਡ ਦੇ ਵਿਰੁੱਧ 6 ਗੇਂਦਾਂ ਵਿਚ 6 ਛੱਕੇ ਲਗਾਉਣ ਦਾ ਰਿਕਾਰਡ ਹੈ। ਜਸਕਰਨ ਮਲਹੋਤਰਾ ਦਾ ਜਨਮ ਵੀ ਚੰਡੀਗੜ੍ਹ ਵਿਚ ਹੀ ਹੋਇਆ ਹੈ। ਉਨ੍ਹਾਂ ਨੇ ਵਨ ਡੇ ਵਿਚ 6 ਗੇਂਦਾਂ ਵਿਚ 6 ਛੱਕੇ ਲਗਾ ਕੇ ਇਹ ਅਨੋਖਾ ਰਿਕਾਰਡ ਚੰਡੀਗੜ੍ਹ ਦੇ ਨਾਂ ਦਰਜ ਕਰ ਦਿੱਤਾ ਹੈ।

ਵਨ ਡੇ ਦੀ ਇਕ ਪਾਰੀ ਵਿਚ ਸਭ ਤੋਂ ਜ਼ਿਆਦਾ ਛੱਕੇ
17 - ਇਯੋਨ ਮੋਰਗਨ
16- ਰੋਹਿਤ ਸ਼ਰਮਾ, ਏ ਬੀ ਡਿਵੀਲੀਅਰਸ, ਕ੍ਰਿਸ ਗੇਲ, ਜਸਕਰਨ ਮਲਹੋਤਰਾ
15- ਸ਼ੇਨ ਵਾਟਸਨ
ਇਹ ਖ਼ਬਰ ਪੜ੍ਹੋ- ਸਿਹਤ ਵਿਭਾਗ 'ਚ 21 ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ
ਦੱਸ ਦੇਈਏ ਕਿ 32 ਸਾਲਾ ਦੇ ਜਸਕਰਨ ਨੇ ਹੁਣ ਤੱਕ 7 ਵਨ ਡੇ ਖੇਡੇ ਹਨ, ਜਿਸ ਵਿਚ ਉਸਦੇ ਨਾਂ 228 ਦੌੜਾਂ ਦਰਜ ਹੋ ਗਈਆਂ ਹਨ। ਉਸਦਾ ਲਿਸਟ ਏ ਰਿਕਾਰਡ ਵੀ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ 26 ਮੈਚਾਂ ਵਿਚ 646 ਦੌੜਾਂ ਹੋ ਗਈਆਂ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇੰਗਲੈਂਡ ਨੇ ਟੀ20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, ਇੰਨ੍ਹਾਂ ਵੱਡੇ ਖਿਡਾਰੀਆਂ ਨੂੰ ਨਹੀਂ ਮਿਲਿਆ ਮੌਕਾ
NEXT STORY