ਲੰਡਨ- ਇੰਗਲੈਂਡ ਕ੍ਰਿਕਟ ਬੋਰਡ ਨੇ ਟੀ-20 ਵਿਸ਼ਵ ਕੱਪ 2021 ਦੇ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਯੂ. ਏ. ਈ. ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਲਈ ਇੰਗਲੈਂਡ ਦੀ ਕਮਾਨ ਇਯੋਨ ਮੋਰਗਨ ਦੇ ਹੱਥ ਹੋਵੇਗੀ। ਇੰਗਲੈਂਡ ਟੀਮ 'ਚ ਸਟਾਰ ਆਲਰਾਊਂਡਰ ਬੇਨ ਸਟੋਕਸ ਨੂੰ ਜਗ੍ਹਾ ਨਹੀਂ ਦਿੱਤੀ ਗਈ। ਇੰਗਲੈਂਡ ਦੇ ਇਕ ਹੋਰ ਆਲਰਾਊਂਡਰ ਖਿਡਾਰੀ ਜੋਫ੍ਰਾ ਆਰਚਰ ਸੱਟ ਦੀ ਵਜ੍ਹਾ ਨਾਲ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਚੁੱਕੇ ਹਨ।
ਇਹ ਖ਼ਬਰ ਪੜ੍ਹੋ- ਸਿਹਤ ਵਿਭਾਗ 'ਚ 21 ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ
ਇੰਗਲੈਂਡ ਦੀ ਟੀਮ ਨੇ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਜਾਨੀ ਬੋਅਰਸਟੋ, ਡੇਵਿਡ ਮਲਾਨ ਅਤੇ ਜੇਸਨ ਰਾਏ ਨੂੰ ਚੁਣਿਆ ਹੈ। ਇਸ ਦੌਰਾਨ ਮੱਧ ਕ੍ਰਮ ਵਿਚ ਬੱਲੇਬਾਜ਼ੀ ਦੇ ਲਈ ਸੈਮ ਬਿਲਿੰਗਜ਼, ਜੋਸ ਬਟਲਰ, ਲਿਆਮ ਲਿਵਿੰਗਸਟੋਨ ਅਤੇ ਇਯੋਨ ਮੋਰਗਨ ਨੂੰ ਰੱਖਿਆ ਹੈ। ਇੰਗਲੈਂਡ ਨੇ ਆਪਣੀ ਟੀਮ ਵਿਚ ਆਲਰਾਊਂਡਰ ਨੂੰ ਬਹੁਤ ਜਗ੍ਹਾ ਦਿੱਤੀ ਹੈ। ਕ੍ਰਿਸ ਜੌਰਡਨ, ਕ੍ਰਿਸ ਵੋਕਸ, ਮੋਇਨ ਅਲੀ, ਸੈਮ ਕਰਨ ਨੂੰ ਰੱਖਿਆ ਗਿਆ ਹੈ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਟੀ20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, ਇਹ ਖਿਡਾਰੀ ਹੋਏ ਬਾਹਰ

ਟੀ-20 ਵਿਸ਼ਵ ਕੱਪ ਲਈ ਇੰਗਲੈਂਡ ਦੀ ਟੀਮ:-
ਇਯੋਨ ਮੌਰਗਨ (ਕਪਤਾਨ), ਮੋਇਨ ਅਲੀ, ਜਾਨੀ ਬੇਅਰਸਟੋ, ਸੈਮ ਬਿਲਿੰਗਜ਼, ਜੋਸ ਬਟਲਰ, ਸੈਮ ਕਿਉਰੇਨ, ਕ੍ਰਿਸ ਜੌਰਡਨ, ਲਿਆਮ ਲਿਵਿੰਗਸਟੋਨ,ਡੇਵਿਡ ਮਲਾਨ, ਟਾਈਮਲ ਮਿਲਸ, ਆਦਿਲ ਰਾਸ਼ਿਦ, ਜੇਸਨ ਰਾਏ, ਡੇਵਿਡ ਵਿਲੀ, ਕ੍ਰਿਸ ਵੋਕਸ, ਮਾਰਕ ਵੁਡ।
ਰਿਜਰਵ ਖਿਡਾਰੀ- ਟੌਮ ਕੁਰੇਨ, ਲਿਆਮ ਡੌਸਨ, ਜੇਮਜ਼ ਵਿੰਕੋ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਦੱਖਣੀ ਅਫਰੀਕਾ ਨੇ ਟੀ20 ਵਿਸ਼ਵ ਕੱਪ ਟੀਮ ਦਾ ਕੀਤਾ ਐਲਾਨ, ਇਹ ਖਿਡਾਰੀ ਹੋਏ ਬਾਹਰ
NEXT STORY