ਨਵੀਂ ਦਿੱਲੀ : ਜਿਸ ਹਾਲਾਤ ਵਿਚ ਇੰਗਲੈਂਡ ਦੇ ਓਪਨਰ ਜੇਸਨ ਰਾਏ ਨੇ ਪਾਕਿਸਤਾਨ ਖਿਲਾਫ ਚੌਥੇ ਵਨ ਡੇ ਵਿਚ ਸੈਂਕੜਾ ਲਗਾਇਆ, ਉਸ ਦੀ ਜਿੰਨੀ ਤਾਰੀਫ ਕੀਤਾ ਜਾਵੇ ਉਹ ਘੱਟ ਹੈ। ਜਦੋਂ ਹਸਪਤਾਲ ਵਿਚ ਨਵੀਂ ਜਨਮੀ ਬੇਟੀ ਜ਼ਿੰਦਗੀ ਨਾਲ ਲੜ ਰਹੀ ਸੀ ਤਾਂ ਅਜਿਹੇ ਸਮੇਂ ਇਕ ਪਿਤਾ ਦਾ ਮੈਦਾਨ 'ਤੇ ਉੱਤਰਨਾ ਅਤੇ ਆਪਣੀ ਲਾਡਲੀ ਦਾ ਦਰਦ ਭੁਲਾ ਕੇ ਸਿਰਫ 2 ਘੰਟੇ ਦੀ ਨੀਂਦ ਤੋਂ ਬਾਅਦ ਸੈਂਕੜਾ ਲਗਾਉਣਾ ਇਕ ਮਿਸਾਲ ਹੈ। ਜੇਸਨ ਰਾਏ ਮੁਤਾਬਕ ਉਸਦੀ 114 ਦੌੜਾਂ ਦੀ ਇਸ ਪਾਰੀ ਵਿਚ ਲੈਅ ਦੀ ਕਮੀ ਸੀ ਪਰ ਹਾਲਾਤ ਨੇ ਇਸ ਪਾਰੀ ਨੂੰ ਇਕ ਬਹੁਤ ਹੀ ਭਾਵੁਕ ਸੈਂਕੜੇ ਵਿਚ ਬਦਲ ਦਿਤਾ, ਜਿਸਨੂੰ ਇੰਗਲਿਸ਼ ਓਪਨਰ ਜ਼ਿੰਦਗੀ ਭਰ ਭੁੱਲ ਨਹੀਂ ਸਕਣਗੇ। ਦਰਅਸਲ, 17 ਮਈ ਨੂੰ ਪਾਕਿਸਤਾਨ ਖਿਲਾਫ ਚੌਥੇ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਸ਼ਾਨਦਾਰ ਸੈਂਕੜਾ ਲਗਾਉਂਦਿਆਂ ਟੀਮ ਦੀ ਜਿੱਤ ਵਿਚ ਮਹੱਤਪੂਰਨ ਭੂਮਿਕਾ ਨਿਭਾਈ। ਰਾਏ ਲਈ ਇਹ ਸੈਂਕੜਾ ਇਸ ਲਈ ਖਾਸ ਰਿਹਾ ਕਿਉਂਕਿ ਇਸ ਤੋਂ ਠੀਕ ਪਹਿਲਾਂ ਰਾਤ ਨੂੰ ਉਸ ਨੇ 7 ਘੰਟੇ ਹਸਪਤਾਲ ਵਿਚ ਬਿਤਾਏ। ਸਵੇਰੇ ਪਰਤ ਕੇ ਉਸ ਨੇ 2 ਘੰਟੇ ਦੀ ਨੀਂਦ ਲਈ ਅਤੇ ਫਿਰ ਮੈਦਾਨ 'ਤੇ ਪਹੁੰਚ ਗਏ।

ਜੇਸਨ ਦੀ ਬੇਟੀ ਇਵਰਲੀ ਦਾ ਜਨਮ ਇਸੇ ਸਾਲ ਮਾਰਚ ਵਿਚ ਹੋਇਆ ਹੈ। ਉਸਦੀ ਇਸ ਬੇਟੀ ਦੀ ਵੀਰਵਾਰ ਰਾਤ ਸਿਹਤ ਖਰਾਬ ਹੋ ਗਈ ਜਿਸ ਕਾਰਨ ਉਸ ਨੂੰ ਰਾਤ ਨੂੰ ਹੀ ਹਸਪਤਾਲ ਲਿਜਾਣਾ ਪਿਆ। ਮਾਮਲਾ ਗੰਭੀਰ ਸੀ। ਜੇਸਨ ਅਤੇ ਪਤਨੀ ਐਲੀ ਆਪਣੀ ਬੇਟੀ ਨੂੰ ਲੈ ਕੇ ਹਸਪਤਾਲ ਪਹੁੰਚੇ ਅਤੇ ਰਾਤ 1.30 ਤੋਂ ਸਵੇਰੇ 8.30 ਤੱਕ ਉੱਥੇ ਰਹੇ। ਹਾਲਾਂਕਿ ਜ਼ਰੂਰੀ ਇਲਾਜ ਤੋਂ ਬਾਅਦ ਡਾਕਟਰ ਨੇ ਖਤਰਾ ਟਲਣ ਦੀ ਜਾਣਕਾਰੀ ਦਿੱਤੀ। ਰਾਏ ਇਸ ਤੋਂ ਬਾਅਦ ਘਰ ਪਰਤੇ ਅਤੇ ਉਸ ਨੇ 2 ਘੰਟੇ ਨੀਂਦ ਲਈ। ਮੈਚ ਤੋਂ ਠੀਕ ਪਹਿਲਾਂ ਜੇਸਨ ਮੈਦਾਨ ਵਿਚ ਪਹੁੰਚੇ ਅਤੇ ਉਸ ਨੇ 114 ਦੌੜਾਂ ਦੀ ਪਾਰੀ ਖੇਡ ਟੀਮ ਦੀ 3 ਵਿਕਟਾਂ ਨਾਲ ਜਿੱਤ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ। ਇੰਗਲੈਂਡ ਨੇ ਇਸ ਦੇ ਨਾਲ ਹੀ 3-0 ਨਾਲ ਸੀਰੀਜ਼ ਵਿਚ ਅਜੇਤੂ ਬੜ੍ਹਤ ਨਾਲ ਸੀਰੀਜ਼ 'ਤੇ ਕਬਜਾ ਕੀਤਾ।
ਮੈਚ ਤੋਂ ਬਾਅਦ ਜੇਸਨ ਨੇ ਕਿਹਾ, ''ਮੇਰੇ ਅਤੇ ਮੇਰੇ ਪਰਿਵਾਰ ਲਈ ਇਹ ਸੈਂਕੜਾ ਬਹੁਤ ਸਪੈਸ਼ਲ ਹੈ ਕਿਉਂਕਿ ਮੇਰੀ ਸਵੇਰ ਚੰਗੀ ਨਹੀਂ ਰਹੀ ਸੀ। ਮੇਰੀ ਬੇਟੀ ਦੀ ਸਿਹਤ ਠੀਕ ਨਹੀਂ ਕਾਰਨ ਮੈਨੂੰ ਹਸਪਤਾਲ ਜਾਣਾ ਪਿਆ ਸੀ।''

ਪਾਕਿਸਤਾਨ ਖਿਲਾਫ ਜੇਸਨ ਦਾ ਦੂਜਾ ਸੈਂਕੜਾ
ਜੇਸਨ ਨੇ ਕਰੀਅਰ ਦਾ 8ਵਾਂ ਸੈਂਕੜਾ ਲਗਾਇਆ। ਇਹ ਪਾਕਿਸਤਾਨ ਖਿਲਾਫ ਉਸਦਾ ਦੂਜਾ ਸੈਂਕੜਾ ਹੈ। ਇਸ ਤੋਂ ਪਹਿਲਾਂ 2015 ਵਿਚ ਕਰੀਅਰ ਦਾ ਪਹਿਲਾ ਸੈਂਕੜਾ ਵੀ ਉਸਨੇ ਪਾਕਿਸਤਾਨ ਖਿਲਾਫ ਹੀ ਲਗਾਇਆ ਸੀ। ਜੇਸਨ ਨੇ ਆਪਣੀ ਪਾਰੀ ਵਿਚ 11 ਚੌਕੇ ਅਤੇ 4 ਛੱਕੇ ਲਗਾਏ। ਉਸਦੇ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਪਾਕਿਸਤਾਨ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਇੰਗਲਿਸ਼ ਟੀਮ ਨੇ 5 ਵਨ ਡੇ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
FIH ਮਹਿਲਾ ਸੀਰੀਜ਼ ਫਾਈਨਲਸ ਦੀ ਤਿਆਰੀਆਂ ਲਈ ਕੋਰੀਆ ਸੀਰੀਜ਼ ਚੰਗਾ ਮੰਚ
NEXT STORY