ਸਪੋਰਟਸ ਡੈਸਕ— ਵਰਲਡ ਕੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਤੋਂ ਹਾਰ ਕੇ ਬਾਹਰ ਹੋਣ 'ਤੇ ਭਾਰਤੀ ਟੀਮ ਦੀ ਆਲੋਚਨਾ ਹੋ ਰਹੀ ਹੈ ਜਦਕਿ ਟੂਰਨਾਮੈਂਟ 'ਚ 9 ਮੈਚਾਂ 'ਚ 18 ਵਿਕਟਾਂ ਲੈਣ ਵਾਲੇ ਜਸਪ੍ਰੀਤ ਬੁਮਰਾਹ ਦੀ ਸੋਸ਼ਲ ਮੀਡੀਆ 'ਤੇ ਯੂਜ਼ਰਸ ਕਾਫੀ ਤਾਰੀਫ ਕਰ ਰਹੇ ਹਨ। ਬੁਮਰਾਹ ਦੇ ਬਾਲਿੰਗ ਐਕਸ਼ਨ ਨਾਲ ਪ੍ਰਭਾਵਿਤ ਇਕ ਬਜ਼ੁਰਗ ਮਹਿਲਾ ਨੇ ਉੁਨ੍ਹਾਂ ਦੀ ਨਕਲ ਕੀਤੀ ਹੈ। ਬੁਮਰਾਹ ਨੇ ਖ਼ੁਦ ਆਪਣੇ ਐਕਸ਼ਨ ਦੀ ਨਕਲ ਵਾਲੀ ਇਸ ਬਜ਼ੁਰਗ ਮਹਿਲਾ ਦਾ ਵੀਡੀਓ ਸ਼ੇਅਰ ਕੀਤਾ ਹੈ। ਬੁਮਰਾਹ ਨੇ ਲਿਖਿਆ, ''ਮੇਰਾ ਦਿਨ ਬਣ ਗਿਆ।''
ਸਭ ਤੋਂ ਪਹਿਲਾਂ ਇਹ ਵੀਡੀਓ ਇਕ ਮਹਿਲਾ ਫੈਨ ਨੇ ਸ਼ਾਂਤਾ ਸ਼ਕੁਬਾਈ ਅਕਾਊਂਟ ਤੋਂ ਸ਼ੇਅਰ ਕੀਤਾ। ਬੁਮਰਾਹ ਨੇ ਇਸੇ ਨੂੰ ਰਿਟਵੀਟ ਕੀਤਾ। ਮਹਿਲਾ ਫੈਨ ਨੇ ਟਵੀਟ ਕੀਤਾ, ''ਵਰਲਡ ਕੱਪ 'ਚ ਬੁਮਰਾਹ ਦੇ ਪ੍ਰਦਰਸ਼ਨ ਤੋਂ ਮਾਤਸ਼ਕਤੀ (ਮਦਰਸ਼ਿਪ) ਵੀ ਕਾਫੀ ਪ੍ਰਭਾਵਿਤ ਹੋਈ ਅਤੇ ਉਨ੍ਹਾਂ ਨੇ ਬੁਮਰਾਹ ਦੇ ਰਨ-ਅਪ ਦੀ ਨਕਲ ਕਰਨ ਦਾ ਫੈਸਲਾ ਕੀਤਾ।''ਜ਼ਿਕਰਯੋਗ ਹੈ ਕਿ ਟਵਿੱਟਰ 'ਤੇ ਅਜੇ ਤਕ ਇਸ ਵੀਡੀਓ ਨੂੰ 75 ਹਜ਼ਾਰ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ, ਜਦਕਿ ਅਜੇ ਤਕ 516 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਇਸ ਨੂੰ ਸ਼ੇਅਰ ਕਰ ਚੁੱਕੇ ਹਨ।
ਮੋਸ਼ੀਜ਼ੁਕੀ ਨੇ ਵਿੰਬਲਡਨ ਦਾ ਜੂਨੀਅਰ ਖਿਤਾਬ ਜਿੱਤ ਕੇ ਰਚਿਆ ਇਤਿਹਾਸ
NEXT STORY