ਸਪੋਰਟਸ ਡੈਸਕ— ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵਿਆਹ ਲਈ ਲਏ ਬ੍ਰੇਕ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਗਾਮੀ ਪੜਾਅ ਦੀ ਤਿਆਰੀਆਂ ਦੇ ਲਈ ਟ੍ਰੇਨਿੰਗ ’ਚ ਲਗ ਗਏ ਹਨ। ਬੁਮਰਾਹ ਇਸ ਸਮੇਂ 7 ਦਿਨਾਂ ਦੇ ਲਾਜ਼ਮੀ ਇਕਾਂਤਵਾਸ ’ਚ ਹਨ। ਉਨ੍ਹਾਂ ਨੂੰ ਆਪਣੀ ਟੀਮ ਦੇ ਹੋਟਲ ’ਚ ਵਜ਼ਨ ਚੁੱਕਦੇ ਹੋਏ ਦੇਖਿਆ ਗਿਆ ਤੇ ਇਹ ਵੀਡੀਓ ਉਨ੍ਹਾਂ ਨੇ ਖ਼ੁਦ ਟਵਿੱਟਰ ’ਤੇ ਅਪਲੋਡ ਕੀਤੀ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਲਿਖਿਆ ਕਿ ਮੈਂ ਇਕਾਂਤਵਾਸ ’ਚ ਹਾਂ ਤੇ ਇਹ ਵਜ਼ਨ ਚੁੱਕਣ ਦੀ ਟ੍ਰੇਨਿੰਗ ਕਰ ਰਿਹਾ ਹਾਂ।
ਇਹ ਵੀ ਪੜ੍ਹੋ : ਕ੍ਰਿਕਟਰ ਤੋਂ ਨੇਤਾ ਬਣੇ ਅਸ਼ੋਕ ਡਿੰਡਾ ’ਤੇ ਲੋਕਾਂ ਨੇ ਕੀਤਾ ਹਮਲਾ, ਮੋਢਾ ਹੋਇਆ ਜ਼ਖ਼ਮੀ
27 ਸਾਲ ਦੇ ਬੁਮਰਾਹ ਇੰਗਲੈਂਡ ਖ਼ਿਲਾਫ਼ ਆਖ਼ਰੀ ਦੋ ਟੈਸਟ ਦੇ ਇਲਾਵਾ ਸਫ਼ੈਦ ਗੇਂਦ ਦੀ ਸੀਰੀਜ਼ ਨਹੀਂ ਖੇਡ ਸਕੇ ਸਨ ਕਿਉਂਕਿ ਉਨ੍ਹਾਂ ਨੇ ਆਪਣੇ ਵਿਆਹ (15 ਮਾਰਚ) ਲਈ ਛੁੱਟੀ ਲਈ ਸੀ। ਮੁੰਬਈ ਇੰਡੀਅਨਜ਼ ਦੇ ਕਪਤਾਨ ਤੇ ਭਾਰਤ ਦੇ ਸੀਮਿਤ ਓਵਰ ਦੇ ਉਪ ਕਪਤਾਨ ਰੋਹਿਤ ਸ਼ਰਮਾ, ਆਲਰਾਊਂਡਰ ਹਾਰਦਿਕ ਪੰਡਯਾ, ਉਨ੍ਹਾਂ ਦੇ ਭਰਾ ਕਰੁਣਾਲ ਪੰਡਯਾ ਤੇ ਸੂਰਯਕੁਮਾਰ ਯਾਦਵ ਸੋਮਵਾਰ ਨੂੰ ਟੀਮ ਹੋਟਲ ’ਚ ਇਕੱਠੇ ਹੋਏ। ਇਹ ਚਾਰੇ ਖਿਡਾਰੀ ਇੰਗਲੈਂਡ ਖ਼ਿਲਾਫ਼ ਵਨ-ਡੇ ਸੀਰੀਜ਼ ਲਈ ਰਾਸ਼ਟਰੀ ਟੀਮ ਦਾ ਹਿੱਸਾ ਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕ੍ਰਿਕਟਰ ਤੋਂ ਨੇਤਾ ਬਣੇ ਅਸ਼ੋਕ ਡਿੰਡਾ ’ਤੇ ਲੋਕਾਂ ਨੇ ਕੀਤਾ ਹਮਲਾ, ਮੋਢਾ ਹੋਇਆ ਜ਼ਖ਼ਮੀ
NEXT STORY