ਨਵੀਂ ਦਿੱਲੀ— ਇੰਗਲੈਂਡ 'ਚ ਹੋਣ ਵਾਲੇ ਵਰਲਡ ਕੱਪ 'ਚ ਪਾਕਿਸਤਾਨ ਨਾਲ ਭਾਰਤ ਨੂੰ ਮੈਚ ਖੇਡਣਾ ਚਾਹੀਦਾ ਹੈ ਜਾਂ ਨਹੀਂ। ਇਸ ਗੱਲ ਦੀਆਂ ਚਰਚਾਵਾਂ ਜ਼ੋਰਾਂ 'ਤੇ ਹਨ। ਕਈ ਧਾਕੜ ਕ੍ਰਿਕਟਰ ਪਾਕਿਸਤਾਨ ਦੇ ਨਾਲ ਮੈਚ ਨਾ ਖੇਡਣ ਦੀ ਸਲਾਹ ਦੇ ਰਹੇ ਹਨ। ਸੌਰਵ ਗਾਂਗੁਲੀ, ਹਰਭਜਨ ਸਿੰਘ ਜਿਹੇ ਦਿੱਗਜ ਪਾਕਿਸਤਾਨ ਨਾਲ ਮੈਚ ਨਾ ਖੇਡਣ ਦੀ ਗੱਲ ਕਰ ਰਹੇ ਹਨ ਜਦਕਿ ਸਚਿਨ ਤੇਂਦੁਲਕਰ ਅਤੇ ਸੁਨੀਲ ਗਾਵਸਕਰ ਪਾਕਿਸਤਾਨ ਦੇ ਨਾਲ ਭਾਰਤੀ ਟੀਮ ਨੂੰ ਖੇਡਣਾ ਦੇਖਣਾ ਚਾਹੁੰਦੇ ਹਨ। ਅਜਿਹੇ 'ਚ ਹੁਣ ਪਾਕਿਸਤਾਨ ਦੇ ਸਾਬਕਾ ਖਿਡਾਰੀ ਜਾਵੇਦ ਮੀਆਂਦਾਦ ਨੇ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਪਾਕਿ ਨਾਲ ਮੈਚ ਨਾ ਖੇਡੇ ਜਾਣ ਵਾਲੇ ਬਿਆਨ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਇਹ ਪਬਲੀਸਿਟੀ ਸਟੰਟ ਕਰਨਾ ਠੀਕ ਨਹੀਂ ਹੈ।

ਮੀਆਂਦਾਦ ਨੇ ਦੱਸਿਆ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਗੱਲ 'ਤੇ ਦਮ ਨਹੀਂ ਹੈ ਅਤੇ ਅਜਿਹੇ 'ਚ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਸ਼ਾਇਦ ਹੀ ਉਸ ਦੀ ਗੱਲ 'ਤੇ ਧਿਆਨ ਦੇਵੇ। ਆਈ.ਸੀ.ਸੀ. ਦਾ ਸੰਵਿਧਾਨ ਉਸ ਦੇ ਹਰ ਮੈਂਬਰ ਨੂੰ ਹਿੱਸਾ ਲੈਣ ਦਾ ਅਧਿਕਾਰ ਦਿੰਦਾ ਹੈ ਅਤੇ ਅਜਿਹਾ ਕਰਨ ਲਈ ਕਿਸੇ ਦੇਸ਼ ਨੂੰ ਕ੍ਰਿਕਟ ਬੋਰਡ ਰੋਕ ਨਹੀਂ ਸਕਦਾ। ਮੀਆਂਦਾਦ ਨੇ ਅੱਗੇ ਕਿਹਾ, ''ਲਗਦਾ ਹੈ ਕਿ ਸੌਰਵ ਗਾਂਗੁਲੀ ਛੇਤੀ ਹੀ ਚੋਣਾਂ ਲੜਨ ਵਾਲੇ ਹਨ, ਇਸ ਲਈ ਉਹ ਜਨਤਾ ਦਾ ਪੂਰਾ ਧਿਆਨ ਆਪਣੇ ਵਲ ਖਿੱਚਣ ਦਾ ਕੰਮ ਕਰ ਰਹੇ ਹਨ। ਗਾਂਗੁਲੀ ਦੇ ਬਿਆਨ ਨਾਲ ਕੋਈ ਖਾਸ ਫਰਕ ਨਹੀਂ ਪੈਣ ਵਾਲਾ ਹੈ। ਜ਼ਿਕਰਯੋਗ ਹੈ ਕਿ ਸੌਰਵ ਗਾਂਗੁਲੀ ਨੇ ਵਰਲਡ ਕੱਪ 'ਚ ਭਾਰਤ-ਪਾਕਿ ਮੈਚ ਨੂੰ ਲੈ ਕੇ ਬੀ.ਸੀ.ਸੀ.ਆਈ. ਤੋਂ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਸੀ।
ਪੁਲਵਾਮਾ ਹਮਲੇ ਕਾਰਨ ਕ੍ਰਿਕਟ ਨੂੰ ਨਿਸ਼ਾਨਾ ਬਣਾਉਣਾ ਨਿਰਾਸ਼ਾਜਨਕ : ਸਰਫਰਾਜ਼
NEXT STORY