ਸਪੋਰਟਸ ਡੈਸਕ— ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਨਿਯਮਿਤ ਕਪਤਾਨ ਬਿਸਮਾਹ ਮਾਰੂਫ਼ ਦੇ ਪਰਿਵਾਰਕ ਕਾਰਨਾਂ ਦੀ ਵਜ੍ਹਾ ਨਾਲ ਟੀਮ ਤੋਂ ਬਾਹਰ ਹੋਣ ਦੇ ਬਾਅਦ ਅਗਲੇ ਮਹੀਨੇ ਦੱਖਣੀ ਅਫ਼ਰੀਕਾ ਦੇ ਦੌਰੇ ’ਤੇ ਜਾਵੇਰੀਆ ਖਾਨ ਟੀਮ ਦੀ ਕਮਾਨ ਸੰਭਾਲੇਗੀ। ਟੀਮ ਦੀ ਮੁੱਖ ਚੋਣਕਰਾਤਾ ਉਰੋਜ਼ ਮੁਮਤਾਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੱਖਣੀ ਅਫ਼ਰੀਕਾ ਦੌਰੇ ਲਈ ਜਾਵੇਰੀਆ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਇਸ ਸੀਰੀਜ਼ ਦੇ ਤਿੰਨ ਵਨ-ਡੇ ਤੇ ਤਿੰਨ ਟੀ-20 ਮੁਕਾਬਲਿਆਂ ਲਈ 17 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ।
ਦੱਖਣੀ ਅਫ਼ਰੀਕਾ ਦੌਰੇ ਲਈ 27 ਖਿਡਾਰੀਆਂ ਨੂੰ ਕਰਾਚੀ ’ਚ ਜੈਵਿਕ ਸੁਰੱਖਿਆ ਪ੍ਰੋਟੋਕਾਲ ਦੇ ਤਹਿਤ ਅਭਿਆਸ ਕਰਾਇਆ ਜਾ ਰਿਹਾ ਹੈ। ਚੁਣੇ ਹੋਏ ਖਿਡਾਰੀ ਕਰਾਚੀ ’ਚ ਹੀ ਰਹਿਣਗੇ ਤੇ 11 ਜਨਵਰੀ ਨੂੰ ਡਰਬਨ ਲਈ ਰਵਾਨਾ ਹੋਣਗੇ। ਦੱਖਣੀ ਅਫ਼ਰੀਕਾ ਪਹੁੰਚਣ ’ਤੇ 13 ਜਨਵਰੀ ਤੋਂ ਅਭਿਆਸ ਤੇ ਇੰਟਰਾ-ਸਕਵਾਡ ਮੈਚ ਖੇਡਣਾ ਸ਼ੁਰੂ ਕਰਨਗੇ। ਇਸ ਤੋਂ ਬਾਅਦ 20 ਜਨਵਰੀ ਤੋਂ ਵਨ-ਡੇ ਮੈਚ ਸ਼ੁਰੂ ਹੋਣਗੇ ਤੇ ਫਿਰ ਟੀ-20 ਮੁਕਾਬਲੇ ਖੇਡੇ ਜਾਣਗੇ। ਤਿੰਨ ਫ਼ਰਵਰੀ ਨੂੰ ਦੌਰਾ ਸਮਾਪਤ ਹੋਵੇਗਾ।
ਵਨ-ਡੇ ਤੇ ਟੀ-20 ਮੁਕਾਬਲਿਆਂ ਲਈ ਪਾਕਿਸਤਾਨੀ ਟੀਮ :
ਜਾਵੇਰੀਆ ਖਾਨ (ਕਪਤਾਨ) ਐਮਨ ਅਨਵਰ, ਆਲੀਆ ਰਿਆਜ਼, ਅਨਮ, ਆਇਸ਼ਾ ਨਸੀਮ, ਆਇਸ਼ਾ ਜਫ਼ਰ, ਡਾਇਨਾ ਬੇਗ, ਫ਼ਾਤਿਮਾ ਸਨਾ, ਕਾਇਨਾਤ ਇਮਤਿਆਜ਼, ਮੁਨੀਬਾ ਅਲੀ ਸਿੱਦਕੀ, ਨਿਦਾ ਖਾਨ, ਨਾਸ਼ਰਾ ਸੰਧੂ, ਨਿਦਾ ਡਾਰ, ਓਮਾਏਮਾ ਸੋਹੇਲ, ਸਾਦੀਆ ਇਕਬਾਲ, ਸਿਦਰਾ ਨਵਾਜ਼ ਤੇ ਸਈਅਦ ਆਰੂਬ ਸ਼ਾਹ।
ਬੁਮਰਾਹ ਦੀ ਗੇਂਦਬਾਜ਼ੀ ਦੇ ਮੁਰੀਦ ਹੋਏ ਸ਼ੋਏਬ ਅਖਤਰ, ਦਿੱਤਾ ਇਹ ਵੱਡਾ ਬਿਆਨ
NEXT STORY