ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ 5 ਸਾਲਾਂ ਤਕ ਸਕੱਤਰ ਦੇ ਤੌਰ 'ਤੇ ਸੇਵਾਵਾਂ ਦੇਣ ਵਾਲੇ ਜੈ ਸ਼ਾਹ ਹੁਣ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੇ ਪ੍ਰਧਾਨ ਦੇ ਤੌਰ 'ਤੇ ਕ੍ਰਿਕਟ ਨੂੰ ਲੋਕਪ੍ਰਸਿੱਧ ਬਣਾਉਣ ਲਈ ਕੰਮ ਕਰਨਗੇ। ਐਤਵਾਰ ਨੂੰ ਉਨ੍ਹਾਂ ਨੇ ਆਈ.ਸੀ.ਸੀ. ਪ੍ਰਧਾਨ ਦਾ ਅਹੁਦਾ ਸੰਭਾਲਿਆ ਅਤੇ ਟੈਸਟ ਤੇ ਮਹਿਲਾ ਕ੍ਰਿਕਟ ਬਾਰੇ ਗੱਲ ਕੀਤੀ।
ਜੈ ਸ਼ਾਹ ਨੇ ਕਿਹਾ- 'ਟੈਸਟ ਕ੍ਰਿਕਟ ਖੇਡ ਦਾ ਸ਼ਿਖਰ ਬਣਿਆ ਹੋਇਆ ਹੈ ਅਤੇ ਮੈਂ ਪ੍ਰਸ਼ੰਸਕਾਂ ਲਈ ਇਸ ਦੇ ਆਕਰਸ਼ਣ ਨੂੰ ਵਧਾਉਂਦੇ ਹੋਏ ਕੱਦ ਨੂੰ ਬਣਾਈ ਰੱਖਣ ਲਈ ਸਮਰਪਿਤ ਹਾਂ। ਨਾਲ ਹੀ ਮਹਿਲਾ ਕ੍ਰਿਕਟ ਸਾਡੀ ਵਿਕਾਸ ਰਣਨੀਤੀ ਦਾ ਆਧਾਰ ਹੋਵੇਗਾ ਕਿਉਂਕਿ ਅਸੀਂ ਇਸ ਖੇਡ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵਾਂਗੇ।
ਸਈਅਦ ਮੋਦੀ ਇੰਟਰਨੈਸ਼ਨਲ 'ਚ ਪ੍ਰਿਥਵੀ-ਸਾਈ, ਤਨੀਸ਼ਾ-ਧਰੁਵ ਉਪ-ਜੇਤੂ ਰਹੇ
NEXT STORY