ਨਵੀਂ ਦਿੱਲੀ- ਪੈਰਾਲੰਪਿਕ ਸੋਨ ਤਮਗ਼ਾ ਜੇਤੂ ਜੈਵਲਿਨ ਥ੍ਰੋਅਰ ਦਵਿੰਦਰ ਝਾਝਰੀਆ ਦੇਸ਼ ਦਾ ਤੀਜਾ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਪ੍ਰਾਪਤ ਕਰਨ ਵਾਲੇ ਪਹਿਲੇ ਪੈਰਾ ਐਥਲੀਟ ਬਣ ਗਏ ਹਨ। 40 ਸਾਲਾ ਝਾਝਰੀਆ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਰਾਸ਼ਟਰਪਤੀ ਭਵਨ 'ਚ ਇਹ ਸਨਮਾਨ ਹਾਸਲ ਕੀਤਾ।
ਇਹ ਵੀ ਪੜ੍ਹੋ : ਪੈਰਿਸ ਓਲੰਪਿਕ ਲਈ ਸਭ ਤੋਂ ਸਸਤੀ ਟਿਕਟ ਦੀ ਕੀਮਤ ਰੱਖੀ ਗਈ ਲਗਭਗ 2000 ਰੁਪਏ
ਝਾਝਰੀਆ ਨੇ ਪਹਿਲੀ ਵਾਰ 2004 ਏਥੇਂਸ ਪੈਰਾਲੰਪਿਕ 'ਚ ਸੋਨ ਤਮਗ਼ਾ ਜਿੱਤਿਆ ਸੀ ਜਦਕਿ ਰੀਓ ਓਲੰਪਿਕ 2016 'ਚ ਦੂਜਾ ਪੀਲਾ ਤਮਗ਼ਾ ਆਪਣੇ ਨਾਂ ਕੀਤਾ। ਉਨ੍ਹਾਂ ਨੇ ਟੋਕੀਓ ਪੈਰਾਲੰਪਿਕ 2020 'ਚ ਚਾਂਦੀ ਦਾ ਤਮਗ਼ਾ ਜਿੱਤਿਆ। ਪੈਰਾਲੰਪਿਕ ਦੇ ਚਾਰ ਤਮਗ਼ਾ ਜੇਤੂਆਂ ਨੂੰ ਪਦਮ ਪੁਰਸਕਾਰ ਨਾਲ ਨਵਾਜ਼ਿਆ ਗਿਆ। ਟੋਕੀਓ ਪੈਰਾਲੰਪਿਕ 'ਚ ਦੋ ਤਮਗ਼ੇ ਜਿੱਤਣ ਵਾਲੀ ਨਿਸ਼ਾਨੇਬਾਜ਼ ਅਵਨੀ ਲੇਖਰਾ ਨੂੰ ਪਦਮਸ਼੍ਰੀ ਪ੍ਰਦਾਨ ਕੀਤਾ ਗਿਆ। ਜਦਕਿ ਸੋਨ ਤਮਗ਼ਾ ਜੇਤੂ ਜੈਵਲਿਨ ਥ੍ਰੋਅਰ ਸੁਮਿਤ ਅੰਤਿਲ ਤੇ ਬੈਡਮਿੰਟਨ 'ਚ ਸੋਨ ਤਮਗ਼ਾ ਜੇਤੂ ਪ੍ਰਮੋਦ ਭਗਤ ਨੂੰ ਵੀ ਪਦਮਸ਼੍ਰੀ ਸਨਮਾਨ ਦਿੱਤਾ ਗਿਆ।
ਝਾਝਰੀਆ ਨੇ ਕਿਹਾ ਕਿ ਪਹਿਲੀ ਵਾਰ ਇਕ ਪੈਰਾ ਐਥਲੀਟ ਨੂੰ ਪਦਮ ਭੂਸ਼ਣ ਮਿਲਿਆ ਹੈ। ਮੈਂ ਇਸ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਧੰਨਵਾਦ ਦਿੰਦਾ ਹਾਂ। ਹੁਣ ਦੇਸ਼ ਲਈ ਹੋਰ ਤਮਗ਼ੇ ਜਿੱਤਣ ਦੀ ਮੇਰੀ ਜ਼ਿੰਮੇਵਾਰੀ ਵਧ ਗਈ ਹੈ। ਮੈਂ ਨੌਜਵਾਨਾਂ ਨੂੰ ਕਹਾਂਗਾ ਕਿ ਸਖ਼ਤ ਮਿਹਨਤ ਕਰੋ। ਇਕ ਮਿੰਟ ਦੀ ਮਿਹਨਤ ਨਾਲ ਕੁਝ ਹਾਸਲ ਨਹੀਂ ਹੋਵੇਗਾ। ਮੈਂ ਪਿਛਲੇ 20 ਸਾਲਾਂ ਤੋਂ ਮਿਹਨਤ ਕਰ ਰਿਹਾ ਹਾਂ।
ਇਹ ਵੀ ਪੜ੍ਹੋ : ਮਹਿਲਾ ਵਿਸ਼ਵ ਕੱਪ : ਭਾਰਤ ਦੀ ਬੰਗਲਾਦੇਸ਼ 'ਤੇ ਵੱਡੀ ਜਿੱਤ, 110 ਦੌੜਾਂ ਨਾਲ ਹਰਾਇਆ
ਅਵਨੀ ਲੇਖਰਾ ਨੇ ਕਿਹਾ ਕਿ ਪਦਮਸ਼੍ਰੀ ਮਿਲਣ ਨਾਲ ਸਨਮਾਨਤ ਤੇ ਮਾਣ ਮਹਿਸੂਸ ਕਰ ਰਹੀ ਹਾਂ। ਇਹ ਸਨਮਾਨ ਮੇਰੀਆਂ ਕੋਸ਼ਿਸ਼ਾਂ ਦਾ ਪੁਰਸਕਾਰ ਹੀ ਨਹੀਂ ਸਗੋਂ ਮੇਰੇ ਪਰਿਵਾਰ ਦੇ ਤਿਆਗ ਦਾ ਨਤੀਜਾ ਹੈ ਤੇ ਮੇਰੇ ਕਰੀਅਰ 'ਚ ਸਹਿਯੋਗ ਕਰਨ ਵਾਲੇ ਹਰ ਵਿਅਕਤੀ ਦੇ ਸਮਰਥਨ ਦਾ ਫਲ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੈਰਿਸ ਓਲੰਪਿਕ ਲਈ ਸਭ ਤੋਂ ਸਸਤੀ ਟਿਕਟ ਦੀ ਕੀਮਤ ਰੱਖੀ ਗਈ ਲਗਭਗ 2000 ਰੁਪਏ
NEXT STORY