ਮੁੰਬਈ— ਮਹਾਨ ਖੇਡ ਹਸਤੀਆਂ 'ਤੇ ਫਿਲਮਾਂ ਬਣਾਉਣਾ ਵਰਤਮਾਨ ਦੌਰ ਦਾ ਜਿਵੇਂ ਇਕ ਤਰ੍ਹਾਂ ਨਾਲ ਚਲਨ (ਟ੍ਰੈਂਡ) ਹੋ ਗਿਆ ਹੈ। ਪ੍ਰਸ਼ੰਸਕ ਇਕ ਹੋਰ ਕ੍ਰਿਕਟਰ 'ਤੇ ਬਣਨ ਵਾਲੀ ਫਿਲਮ ਦੇ ਚਸ਼ਮਦੀਦ ਹੋ ਸਕਦੇ ਹਨ। ਪਿਛਲੇ 2 ਸਾਲਾਂ 'ਚ ਸਿਰਫ ਕ੍ਰਿਕਟਰਾਂ 'ਤੇ ਹੀ ਨਹੀਂ ਸਗੋਂ ਹੋਰਨਾਂ ਖੇਡ ਹਸਤੀਆਂ 'ਤੇ ਵੀ ਫਿਲਮਾਂ ਬਣੀਆਂ ਹਨ। ਮਿਲਖਾ ਸਿੰਘ, ਮੈਰੀਕਾਮ, ਮੁਹੰਮਦ ਅਜ਼ਹਰੂਦੀਨ, ਐੱਮ. ਐੱਸ. ਧੋਨੀ, ਸਚਿਨ ਤੇਂਦੁਲਕਰ ਆਦਿ ਖਿਡਾਰੀਆਂ ਦੀਆਂ ਜ਼ਿੰਦਗੀਆਂ 'ਤੇ ਅਸੀਂ ਕਈ ਫਿਲਮਾਂ ਦੇਖੀਆਂ ਹ ਨ।
ਇਸ ਵਾਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮਹਾਨ ਖਿਡਾਰੀ ਝੂਲਨ ਗੋਸਵਾਮੀ 'ਤੇ ਇਕ ਫਿਲਮ ਬਣਨ ਜਾ ਰੀ ਹੈ। ਇਸ ਫਿਲਮ ਦੇ ਲੀਡ ਰੋਲ 'ਚ ਕੋਈ ਹੋਰ ਨਹੀਂ ਸਗੋਂ ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨਜ਼ਰ ਆਵੇਗੀ। ਗੋਸਵਾਮੀ 'ਤੇ ਚੱਕਦੇਹ ਐਕਸਪ੍ਰੈਸ ਦੇ ਨਾਂ ਨਾਲ ਬਣਨ ਵਾਲੀ ਫਿਲਮ ਲਈ ਅਨੁਸ਼ਕਾ ਸ਼ਨੀਵਾਰ ਨੂੰ ਕੋਲਕਾਤਾ ਜਾਵੇਗੀ ਅਤੇ ਇਸ ਦੌਰਾਨ ਈਡਨ ਗਾਰਡਨਸ 'ਚ ਸ਼ੂਟਿੰਗ ਹੋਵੇਗੀ। ਡਰੈਸਿੰਗ ਰੂਮ ਦੇ ਨਾਲ-ਨਾਲ ਮੈਦਾਨ 'ਚ ਵੀ ਫਿਲਮ ਦੇ ਕੁਝ ਹਿੱਸਿਆਂ ਨੂੰ ਫਿਲਮਾਇਆ ਜਾਵੇਗਾ। ਰਿਪੋਰਟਸ ਮੁਤਾਬਕ ਗੋਸਵਾਮੀ ਇਸ ਦੌਰਾਨ ਖੁਦ ਵੀ ਈਡਨ ਗਾਰਡਨਸ 'ਚ ਮੌਜੂਦ ਰਹੇਗੀ।
ਸਾਲ 2018 'ਚ ਕ੍ਰਿਕਟ ਦੇ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਵਾਲੀ ਝੂਲਨ ਸਭ ਤੋਂ ਬਿਹਤਰੀਨ ਗੇਂਦਬਾਜ਼ਾਂ 'ਚੋਂ ਇਕ ਹੈ। ਸਾਲ 2018 'ਚ ਗੋਸਵਾਮੀ ਵਨ-ਡੇ 'ਚ 200 ਵਿਕਟਾਂ ਲੈਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣੀ ਸੀ। ਪੱਛਮੀ ਬੰਗਾਲ ਦੀ ਸੱਜੇ ਹੱਥ ਦੀ ਤੇਜ਼ ਗੇਂਦਬਾਜ਼ ਗੋਸਵਾਮੀ ਨੂੰ ਆਈ. ਸੀ. ਸੀ. ਵੱਲੋਂ ਸਾਲ 2017 'ਚ ਵਿਮੈਂਸ ਪਲੇਅਰ ਆਫ ਦੀ ਈਅਰ ਦਾ ਐਵਾਰਡ ਵੀ ਮਿਲ ਚੁੱਕਾ ਹੈ। ਇੰਨਾ ਹੀ ਨਹੀਂ ਉਸ ਦੇ ਸਨਮਾਨ 'ਤੇ ਡਾਕ ਟਿਕਟ ਵੀ ਜਾਰੀ ਹੋਈ ਸੀ।
ਜ਼ਿਕਰਯੋਗ ਹੈ ਕਿ 2002 'ਚ ਵਨ-ਡੇ 'ਚ ਡੈਬਿਊ ਕਰਨ ਵਾਲੀ ਝੂਲਨ ਗੋਸਵਾਮੀ ਨੇ 182 ਮੈਚਾਂ 'ਚ 225 ਵਿਕਟਾਂ ਲਈਆਂ ਹਨ। ਟੈਸਟ ਮੈਚਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 10 ਮੈਚਾਂ ਦੀ 18 ਪਾਰੀਆਂ 'ਚ 40 ਵਿਕਟਾਂ ਲਈਆਂ ਹਨ। ਦੂਜੇ ਪਾਸੇ ਟੀ-20 ਕੌਮਾਂਤਰੀ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਗੋਸਵਾਮੀ ਨੇ 68 ਮੈਚਾਂ 'ਚ 56 ਵਿਕਟਾਂ ਲਈਆਂ ਹਨ।
ਸਹਿਵਾਗ ਸਣੇ ਇਨ੍ਹਾਂ ਬੱਲੇਬਾਜ਼ਾਂ ਤੋਂ ਸੀ ਅੰਪਾਇਰਾਂ ਨੂੰ 'ਜਾਨ ਦਾ ਖਤਰਾ', ਟਫਲ ਨੇ ਕੀਤਾ ਖੁਲਾਸਾ
NEXT STORY