ਜਲੰਧਰ (ਸੁਨੀਲ ਮਹਾਜਨ) : ਜਲੰਧਰ ਦੇ ਬਸਤੀ ਅੱਡਾ ਇਲਾਕੇ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਕੱਪੜਾ ਕਾਰੋਬਾਰੀ ਨੂੰ ਕਿਸੇ ਦੀ ਮਦਦ ਕਰਨਾ ਮਹਿੰਗਾ ਪੈ ਗਿਆ। ਮਿਲੀ ਜਾਣਕਾਰੀ ਮੁਤਾਬਕ ਕਾਰੋਬਾਰੀ ਆਪਣੇ ਘਰ ਤੋਂ 15,000 ਰੁਪਏ ਦੀ ਨਕਦੀ ਲੈ ਕੇ ਲੁਧਿਆਣਾ ਕੱਪੜੇ ਖਰੀਦਣ ਲਈ ਨਿਕਲਿਆ ਸੀ। ਰਸਤੇ 'ਚ ਇੱਕ ਵਿਅਕਤੀ ਨੇ ਉਸ ਕੋਲੋਂ ਭਈਆ ਮੰਡੀ ਤੱਕ ਜਾਣ ਲਈ ਲਿਫਟ ਮੰਗੀ। ਕਾਰੋਬਾਰੀ ਨੇ ਇਨਸਾਨੀਅਤ ਦਿਖਾਉਂਦੇ ਹੋਏ ਉਸਨੂੰ ਆਪਣੀ ਬਾਈਕ 'ਤੇ ਬਿਠਾ ਲਿਆ, ਪਰ ਰਸਤੇ ਵਿੱਚ ਉਸ ਵਿਅਕਤੀ ਨੇ ਬੜੀ ਸਫਾਈ ਨਾਲ ਕਾਰੋਬਾਰੀ ਦੇ ਬੈਗ ਵਿੱਚੋਂ ਨਕਦੀ ਕੱਢ ਲਈ।
ਚੋਰੀ ਦੀ ਇਸ ਵਾਰਦਾਤ ਦਾ ਪਤਾ ਉਦੋਂ ਲੱਗਿਆ ਜਦੋਂ ਕਾਰੋਬਾਰੀ ਵਿਅਕਤੀ ਨੂੰ ਉਤਾਰਨ ਤੋਂ ਬਾਅਦ ਬਸਤੀ ਅੱਡਾ ਦੇ ਪੈਟਰੋਲ ਪੰਪ 'ਤੇ ਤੇਲ ਪਵਾਉਣ ਲਈ ਰੁਕਿਆ। ਜਦੋਂ ਉਸਨੇ ਪੈਸੇ ਕੱਢਣ ਲਈ ਬੈਗ ਦੇਖਿਆ ਤਾਂ ਉਸ ਵਿੱਚੋਂ 15,000 ਰੁਪਏ ਗਾਇਬ ਸਨ।
ਕਾਰੋਬਾਰੀ ਨੇ ਘਟਨਾ ਤੋਂ ਬਾਅਦ ਰਸਤੇ ਵਿੱਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਚੈੱਕ ਕੀਤੀ, ਜਿਸ ਵਿੱਚ ਨੀਲੀ ਟੀ-ਸ਼ਰਟ ਅਤੇ ਟੋਪੀ ਪਹਿਨੇ ਇੱਕ ਵਿਅਕਤੀ ਬਾਈਕ 'ਤੇ ਬੈਠਾ ਸਾਫ ਦਿਖਾਈ ਦੇ ਰਿਹਾ ਹੈ। ਇਸ ਫੁਟੇਜ ਦੀ ਮਦਦ ਨਾਲ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ।
ਜਦੋਂ ਕੱਪੜਾ ਕਾਰੋਬਾਰੀ ਮੁਲਜ਼ਮ ਦੇ ਘਰ ਪਹੁੰਚਿਆ ਤਾਂ ਉਸਦੇ ਪਰਿਵਾਰ ਵਾਲਿਆਂ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੇ ਉਕਤ ਵਿਅਕਤੀ ਨੂੰ ਪਹਿਲਾਂ ਹੀ ਆਪਣੀ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਹੈ। ਪਰਿਵਾਰ ਨੇ ਕਾਰੋਬਾਰੀ ਨੂੰ ਕਿਹਾ ਕਿ ਉਹ ਹੁਣ ਉਸਨੂੰ ਚਾਹੇ ਪੁਲਸ ਦੇ ਹਵਾਲੇ ਕਰਨ ਜਾਂ ਜੋ ਮਰਜ਼ੀ ਕਰਨ, ਉਹਨਾਂ ਦਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇੱਕੋ ਝਟਕੇ 40 ਤੋਂ ਵੱਧ ਭੇਡਾਂ ਦੀ ਮੌਤ! ਫੁੱਲੇ ਹੋਏ ਪੇਟ ਦੇਖ ਉੱਡੇ ਲੋਕਾਂ ਦੇ ਹੋਸ਼
NEXT STORY