ਨਵੀਂ ਦਿੱਲੀ- ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਅਤੇ ਆਈ. ਪੀ. ਐੱਲ. 2020 'ਚ ਕੁਮੈਂਟਰੀ ਕਰਨ ਵਾਲੇ ਡੀਨ ਜੋਨਸ ਦੀ 59 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਰਿਪੋਰਟਸ ਦੇ ਅਨੁਸਾਰ ਜੋਨਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਜੋਨਸ ਦੀ ਮੌਤ ਤੋਂ ਬਾਅਦ ਉਸਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਸਟੇਡੀਅਮ ਦੀ ਸਫਾਈ ਕਰਦੇ ਹੋਏ ਨਜ਼ਰ ਆਏ ਹਨ।
ਟਵਿੱਟਰ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਮੈਚ ਦੇ ਦੌਰਾਨ ਦੀ ਹੈ। ਮੈਚ ਖਤਮ ਹੋਣ ਤੋਂ ਬਾਅਦ ਸਾਰੇ ਲੋਕ ਵਾਪਸ ਚੱਲ ਜਾਂਦੇ ਹਨ ਪਰ ਇਸ ਦੌਰਾਨ ਜੋਨਸ ਸਟੇਡੀਅਮ 'ਚ ਸਟਾਫ ਦੇ ਨਾਲ ਮਿਲ ਕੇ ਸਫਾਈ ਕਰਦੇ ਹਨ। ਇਸ ਵੀਡੀਓ ਨੂੰ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ ਅਤੇ ਕਈ ਲੋਕਾਂ ਨੇ ਲਾਈਕ, ਰੀ-ਟਵੀਟ ਕੀਤਾ ਹੈ।
ਜ਼ਿਕਰਯੋਗ ਹੈ ਕਿ ਜੋਨਸ ਨੇ ਆਸਟਰੇਲੀਆ ਦੇ ਲਈ 52 ਟੈਸਟ ਅਤੇ 164 ਵਨ ਡੇ ਮੈਚ ਖੇਡੇ ਹਨ, ਜਿਸ 'ਚ ਉਨ੍ਹਾਂ ਨੇ ਕ੍ਰਮਵਾਰ- 3631 ਅਤੇ 6068 ਦੌੜਾਂ ਬਣਾਈਆਂ ਹਨ। ਜੋਨਸ ਦੇ ਨਾਂ ਟੈਸਟ 'ਚ 11 ਸੈਂਕੜੇ ਹਨ ਜਦਕਿ ਵਨ ਡੇ 'ਚ ਉਸਦੇ ਨਾਂ 7 ਸੈਂਕੜੇ ਸ਼ਾਮਲ ਹਨ।
IPL 2020 KXIP vs RCB : ਪੰਜਾਬ ਦੀ ਵੱਡੀ ਜਿੱਤ, ਬੈਂਗਲੁਰੂ ਨੂੰ 97 ਦੌੜਾਂ ਨਾਲ ਹਰਾਇਆ
NEXT STORY