ਨਵੀਂ ਦਿੱਲੀ— ਜੋਸ ਬਟਲਰ ਦੀ ਟੀਮ ਰਾਜਸਥਾਨ ਰਾਇਲਸ ਨੇ ਐਲਾਨ ਕੀਤਾ ਹੈ ਕਿ ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਆਪਣੇ ਦੂਜੇ ਬੱਚੇ ਦੇ ਜਨਮ ਦੇ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੈੱਲ.) ਦੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸੈਸ਼ਨ ’ਚ ਨਹੀਂ ਖੇਡ ਸਕਣਗੇ। ਟੀ-20 ਲੀਗ ਦੇ ਪਹਿਲੇ ਪੜਾਅ ਦੇ ਦੌਰਾਨ ਵਧਦੇ ਕੋਵਿਡ-19 ਮਾਮਲਿਆਂ ਤੇ ਆਈ. ਪੀ. ਐੱਲ. ਦੇ ‘ਬਾਇਓ ਬਬਲ’ ’ਚ ਕਈ ਕੋਰੋਨਾ ਮਾਮਲੇ ਸਾਹਮਣੇ ਆਉਣ ਦੇ ਚਲਦੇ ਮਈ ’ਚ ਲੀਗ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ ਜਿਸ ਦੇ ਬਚੇ ਹੋਏ ਮੈਚ 19 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ) ’ਚ ਖੇੇਡੇ ਜਾਣਗੇ।
ਇਹ ਵੀ ਪੜ੍ਹੋ : ਕੋਹਲੀ ਤੇ BCCI ਅਧਿਕਾਰੀਆਂ ਵਿਚਾਲੇ ਟੀ20 ਵਿਸ਼ਵ ਕੱਪ ਨੂੰ ਲੈ ਕੇ ਹੋਈ ਰਸਮੀ ਗੱਲਬਾਤ
ਫ੍ਰੈਂਚਾਈਜ਼ੀ ਨੇ ਟਵੀਟ ਕੀਤਾ ਕਿ ਜੋਸ ਬਟਲਰ ਦੂਜੇ ਬੱਚੇ ਦੇ ਜਨਮ ਲਈ ਆਈ. ਪੀ. ਐੱਲ. 2021 ਦੇ ਬਚੇ ਹੋਏ ਮੈਚਾਂ ’ਚ ਟੀਮ ਦਾ ਹਿੱਸਾ ਨਹੀਂ ਹੋਣਗੇ। ਅਸੀਂ ਰਾਇਲਜ਼ ਪਰਿਵਾਰ ’ਚ ਇਕ ਨਵੇਂ ਮੈਂਬਰ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਜਦਕਿ ਰਾਜਸਥਾਨ ਰਾਇਲਸ ਦੀ ਟੀਮ ਇੰਗਲੈਂਡ ਦੇ ਸਟਾਰ ਤੇਜ਼ ਗੇਂਦਬਾਜ਼ ਜੋਫ਼ਰਾ ਆਰਚਰ ਦੇ ਬਿਨਾ ਖੇਡੇਗੀ ਜੋ ਕੋਹਣੀ ’ਚ ‘ਸਟ੍ਰੈਸ ਫ਼੍ਰੈਕਚਰ’ ਦੇ ਉਭਰਨ ਦੇ ਕਾਰਨ ਸਾਲ ਦੇ ਬਚੇ ਹੋਏ ਸੈਸ਼ਨ ’ਚ ਨਹੀਂ ਖੇਡ ਸਕਣਗੇ।
ਇਹ ਵੀ ਪੜ੍ਹੋ : ਚੋਰੀ ਦਾ ਇਲਜ਼ਾਮ ਲੱਗਣ ਤੋਂ ਬਾਅਦ ਕਸ਼ਮੀਰ ਦੇ ਇਸ ਕ੍ਰਿਕਟਰ ਨੇ BCCI ਤੋਂ ਮੰਗੀ ਮਦਦ
ਰਾਇਲਸ ਨੇ ਨਿਊਜ਼ੀਲੈਂਡ ਦੇ ਚੋਟੀ ਦੇ ਕ੍ਰਮ ਦੇ ਵਿਕਟਕੀਪਰ ਬੱਲੇਬਾਜ਼ ਗਲੇਨ ਫਿਲਿਪਸ ਨਾਲ ਕਰਾਰ ਕੀਤਾ ਹੈ ਜੋ ਇਸ ਸਮੇਂ ਕੈਰੇਬੀਆਈ ਪ੍ਰੀਮੀਅਰ ਲੀਗ ’ਚ ਬਾਰਬਾਡੋਸ ਰਾਇਲਜ਼ ਫ੍ਰੈਂਚਾਈਜ਼ੀ ਦਾ ਹਿੱਸਾ ਹਨ। ਆਈ. ਪੀ. ਐੱਲ. ਦੇ ਪਹਿਲੇ ਪੜਾਅ ਦੇ ਮੁਲਤਵੀ ਹੋਣ ਤਕ ਰਾਇਲਸ ਦੀ ਟੀਮ ਅੰਕ ਸੂਚੀ ’ਚ ਪੰਜਵੇਂ ਸਥਾਨ ’ਤੇ ਸੀ, ਉਸ ਨੇ 7 ’ਚੋਂ ਤਿੰਨ ਮੈਚਾਂ ’ਚ ਜਿੱਤ ਹਾਸਲ ਕੀਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਥਾਂਪਸਨ ਹੇਰਾਹ 100 ਮੀਟਰ ’ਚ ਵਿਸ਼ਵ ਰਿਕਾਰਡ ਤੋਂ ਖੁੰਝੀ
NEXT STORY