ਨਵੀਂ ਦਿੱਲੀ–ਭਾਰਤੀ ਵੁਸ਼ੂ ਖਿਡਾਰੀਆਂ ਨੇ ਐਤਵਾਰ ਨੂੰ ਬਰੂਨੇਈ ਕੇ ਵਿਚ ਖਤਮ ਹੋਈ 9ਵੀਂ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ 2 ਸੋਨ ਸਮੇਤ 7 ਤਮਗੇ ਜਿੱਤੇ। ਭਾਰਤ ਨੇ ਪ੍ਰਤੀਯੋਗਿਤਾ ਵਿਚ ਇਕ ਚਾਂਦੀ ਤੇ ਚਾਰ ਕਾਂਸੀ ਤਮਗੇ ਵੀ ਜਿੱਤੇ। ਭਾਰਤੀ ਵੁਸ਼ੂ ਸੰਘ ਨੇ ਇੱਥੇ ਜਾਰੀ ਬਿਆਨ ਵਿਚ ਕਿਹਾ,‘‘ਇਹ ਪਹਿਲੀ ਵਾਰ ਹੈ ਜਦੋਂ 48 ਕਿ. ਗ੍ਰਾ. ਭਾਰ ਵਰਗ ਵਿਚ ਮੁਕਾਬਲੇਬਾਜ਼ੀ ਕਰ ਰਹੇ ਭਾਰਤੀ ਖਿਡਾਰੀ ਆਰੀਅਨ ਨੇ ਚੀਨ ਦੇ ਖਿਡਾਰੀਆਂ ਵਿਰੁੱਧ ਸਖਤ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ।’’ ਉਸ ਨੇ ਕਿਹਾ, ‘‘ਇਸ ਤੋਂ ਇਲਾਵਾ ਭਾਰਤੀ ਖਿਡਾਰੀ ਸ਼ੌਰਯ ਨੇ ਈਰਾਨ ਦੇ ਵਿਰੋਧੀ ਨੂੰ ਹਰਾ ਕੇ ਇਕ ਹੋਰ ਸੋਨ ਤਮਗਾ ਜਿੱਤਿਆ।’’
ਨਾਂਗ ਮਿੰਗਬੀ ਬੋਰਫੁਕਨ ਨੇ ਤਾਓਲੂ ਜਿਆਨ ਸ਼ੂ ਸੀ ਗਰੁੱਪ ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਿੱਤਿਆ। ਤਨਿਸ਼ਾ ਨਾਗਰ (56 ਕਿ. ਗ੍ਰਾ.), ਅਭਿਜੀਤ (60 ਕਿ. ਗ੍ਰਾ.), ਦਿਵਿਆਂਸ਼ੀ (60 ਕਿ. ਗ੍ਰਾ. ਮਹਿਲਾ) ਤੇ ਯੁਵਰਾਜ (42 ਕਿ. ਗ੍ਰਾ.) ਨੇ ਕਾਂਸੀ ਤਮਗਾ ਜਿੱਤਿਆ। ਇਸ ਚੈਂਪੀਅਨਸ਼ਿਪ ਵਿਚ 24 ਮੈਂਬਰੀ ਭਾਰਤੀ ਟੀਮ ਨੇ ਹਿੱਸਾ ਲਿਆ ਸੀ।
ਧੋਨੀ ਬਣੇ 'ਅਨਕੈਪਡ' ਖਿਡਾਰੀ, BCCI ਦੇ ਇਸ ਫ਼ੈਸਲੇ ਦਾ ਪ੍ਰਭਾਵ
NEXT STORY