ਦੁਬਈ— ਮੌਜੂਦਾ ਵਿਸ਼ਵ ਚੈਂਪੀਅਨ ਭਾਰਤ ਅਤੇ ਉਪ ਜੇਤੂ ਇਰਾਨ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ ਕਬੱਡੀ ਮਾਸਟਰਸ ਦੇ ਸੈਮੀਫਾਈਨਲ ਮੁਕਾਬਲਿਆਂ 'ਚ ਵਿਰੋਧੀ ਟੀਮਾਂ 'ਤੇ ਜਿੱਤ ਦੇ ਮਜ਼ਬੂਤ ਦਾਅਵੇਦਾਰ ਹੋਣਗੇ।
ਭਾਰਤ ਟੂਰਨਾਮੈਂਟ 'ਚ ਅਜੇਤੂ ਰਿਹਾ ਹੈ ਅਤੇ ਪਾਕਿਸਤਾਨ ਅਤੇ ਕੀਨੀਆ ਨੂੰ ਹਰਾ ਕੇ ਗਰੁੱਪ ਏ 'ਚ ਚੋਟੀ ਦਾ ਸਥਾਨ ਹਾਸਲ ਕਰਦੇ ਹੋਏ ਸੈਮੀਫਾਈਨਲ 'ਚ ਪਹੁੰਚਿਆ ਹੈ ਜਿੱਥੇ ਉਸ ਦਾ ਸਾਹਮਣਾ ਦੱਖਣੀ ਕੋਰੀਆ ਨਾਲ ਹੋਵੇਗਾ। ਦੱਖਣੀ ਕੋਰੀਆ ਗਰੁੱਪ ਬੀ 'ਚ ਇਰਾਨ ਦੇ ਬਾਅਦ ਦੂਜੇ ਸਥਾਨ 'ਤੇ ਰਿਹਾ ਸੀ। ਭਾਰਤ ਲਈ ਦੱਖਣੀ ਕੋਰੀਆ ਦੇ ਖਿਲਾਫ ਮੁਕਾਬਲਾ ਆਸਾਨ ਰਹਿਣ ਦੀ ਉਮੀਦ ਹੈ। ਦੂਜੇ ਪਾਸੇ ਇਰਾਨ ਨੂੰ ਦੂਜੇ ਸੈਮੀਫਾਈਨਲ 'ਚ ਪਾਕਿਸਤਾਨ ਤੋਂ ਸਖਤ ਟੱਕਰ ਮਿਲਣ ਦੀ ਉਮੀਦ ਹੈ।
ਵਨਡੇ 'ਚ ਦੋ ਗੇਂਦਾਂ ਗੇਂਦਬਾਜ਼ਾਂ ਦੇ ਲਈ ਮਦਦਗਾਰ: ਬ੍ਰੇਟ ਲੀ
NEXT STORY