ਬੁਢਲਾਡਾ (ਬਾਂਸਲ) : ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਨਾਲ ਜੁੜੇ ਹੋਏ ਅਤੇ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ 2 ਵਾਰ ਚੋਣ ਲੜ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸ਼ਿਪਾਹੀ ਡਾ. ਨਿਸ਼ਾਨ ਸਿੰਘ ਮੰਨੀ-ਪ੍ਰਮੰਨੀ ਸ਼ਖਸ਼ੀਅਤ ਵਜੋਂ ਉੱਭਰ ਰਹੇ ਹਨ। ਉਨ੍ਹਾਂ ਨੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਲਵਿੰਦਰ ਸਿੰਘ ਭੂੰਦੜ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਸਰਪ੍ਰਸਤੀ ਹੇਠ ਹਲਕੇ ਅੰਦਰ ਬੂਥ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕੀਤਾ, ਉੱਥੇ ਹੀ ਸਮੇਂ-ਸਮੇਂ 'ਤੇ ਕੁਦਰਤੀ ਕਰੋਪੀਆ ਦੀ ਮਾਰ ਹੇਠ ਆਏ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦਾ ਕਾਰਜ ਵੀ ਕੀਤਾ। ਉਨ੍ਹਾਂ ਦਾ ਅਕਸ ਸਮਰਪਿਤ ਸਮਾਜ ਸੇਵਾ ਵਜੋਂ ਵੀ ਜਾਣਿਆ ਜਾਂਦਾ ਹੈ, ਜੋ ਸਿਆਸਤ 'ਚ ਵੀ ਮਜ਼ਬੂਤ ਆਧਾਰ ਸਾਬਿਤ ਹੋਇਆ ਹੈ। ਉਨ੍ਹਾਂ ਨੇ ਪਿਛਲੀਆਂ 2 ਵਿਧਾਨ ਸਭਾ ਚੋਣਾਂ 'ਚ ਹਾਰ ਦੇ ਬਾਵਜੂਦ ਬੁਢਲਾਡਾ ਹਲਕੇ ਨੂੰ ਨਹੀਂ ਛੱਡਿਆ ਅਤੇ ਲਗਾਤਾਰ ਲੋਕਾਂ 'ਚ ਵਿਚਰਦੇ ਆ ਰਹੇ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਲਈ ਪ੍ਰਸ਼ਾਸ਼ਨ ਦੇ ਦਰਵਾਜ਼ੇ ਖੜਕਾਉਂਦੇ ਰਹੇ ਹਨ।
ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਵੀ ਘਰ-ਘਰ ਪਹੁੰਚਾਇਆ। ਕਿੱਤੇ ਵਜੋਂ ਡਾਕਟਰ ਹੋਣ ਕਾਰਨ ਵੀ ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਬਹੁਤ ਫ਼ਾਇਦਾ ਹੋਇਆ ਕਿ ਕੋਈ ਵੀ ਇਲਾਜ ਵਜੋਂ ਝੱਟ ਡਾਕਟਰ ਦਾ ਦਰਵਾਜ਼ਾ ਖੜਕਾ ਦਿੰਦਾ ਸੀ। ਉਹ ਖਿੜ੍ਹੇ-ਮੱਥੇ ਪ੍ਰਵਾਨ ਕਰਦਿਆਂ ਇਲਾਜ ਲਈ ਤਿਆਰ ਬਰ ਤਿਆਰ ਰਹਿੰਦੇ ਹਨ। ਹਲਕੇ 'ਚ ਉਨ੍ਹਾਂ ਪ੍ਰਤੀ ਲੋਕਾਂ 'ਚ ਵਿਸ਼ਵਾਸ਼ ਅਤੇ ਪਿਆਰ ਦੋਵੇਂ ਦਿਨੋਂ-ਦਿਨ ਵੱਧ ਰਿਹਾ ਹੈ, ਜੋ ਅਕਾਲੀ ਦਲ ਲਈ ਲਾਹੇਵੰਦ ਸਾਬਿਤ ਹੋਵੇਗਾ। ਡਾ. ਨਿਸ਼ਾਨ ਸਿੰਘ ਦੀ ਖੂਬੀ ਹੈ ਕਿ ਉਹ ਹਰ ਵਰਗ ਦੇ ਵਿਅਕਤੀ ਨੂੰ ਆਪਣਾ ਦੋਸਤ ਬਣਾ ਕੇ ਵਾਰਤਾਲਾਪ ਕਰਦੇ ਹਨ ਅਤੇ ਅਕਾਲੀ ਦਲ ਅੰਦਰ ਇੱਕ ਟੀਮ ਬਣਾ ਕੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਖਾਸੀਅਤ ਉਨ੍ਹਾਂ 'ਚ ਭਰੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ 'ਪੰਜਾਬ ਬਚਾਓ ਯਾਤਰਾ' 7 ਅਪ੍ਰੈਲ ਨੂੰ ਜੀਰੀ ਯਾਰਡ ਬੁਢਲਾਡਾ ਵਿਖੇ ਰੈਲੀ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਦੇ ਸਬੰਧ 'ਚ ਸਮੁੱਚੀ ਲੀਡਰਸ਼ਿਪ ਨਾਲ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਹਵੰਦ ਕਰ ਰਹੇ ਹਨ।
ਉਨ੍ਹਾਂ ਦੇ ਨਾਲ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਬਲਵੀਰ ਸਿੰਘ ਬੀਰੋਕੇ, ਸੂਬਾ ਡੈਲੀਗੇਟ ਹਰਮੇਲ ਸਿੰਘ ਕਲੀਪੁਰ, ਸੂਬਾ ਡੈਲੀਗੇਟ ਠੇਕੇਦਾਰ ਗੁਰਪਾਲ ਸਿੰਘ, ਹਰਿੰਦਰ ਸਾਹਨੀ, ਚੇਅਰਮੈਨ ਬੱਲਮ ਸਿੰਘ ਕਲੀਪੁਰ, ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਟੋਢਰਪੁਰ, ਮਹਿੰਦਰ ਸਿੰਘ ਸੈਦੇਵਾਲਾ, ਅਮਰਜੀਤ ਸਿੰਘ ਕੁਲਾਣਾ, ਜਮਨਾ ਦਾਸ, ਜੋਗਾ ਸਿੰਘ ਬੋਹਾ, ਕਰਮਜੀਤ ਸਿੰਘ ਮਾਘੀ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਕੌਂਸਲਰ ਸੁਖਵਿੰਦਰ ਕੌਰ ਸੁੱਖੀ, ਕੌਂਸਲਰ ਰਜਿੰਦਰ ਸੈਣੀ ਝੰਡਾ, ਸਾਬਕਾ ਕੌਂਸਲਰ ਗੁਰਵਿੰਦਰ ਸੋਨੂੰ, ਦਿਲਰਾਜ ਰਾਜੂ, ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਤਾਰਾ ਸਿੰਘ ਵਿਰਦੀ, ਜਸਪਾਲ ਸਿੰਘ ਜੱਸੀ, ਕਾਕਾ ਕੋਚ, ਰਾਜੇਸ਼ ਬਰੇਟਾ, ਕਾਲਾ ਜਵੰਧਾ, ਹੰਸ ਰਾਜ ਅਹਿਮਦਪੁਰ, ਸੋਨੂੰ ਕੁਮਾਰ, ਅਮਨਦੀਪ ਕੌਰ, ਰਜਨੀ, ਅਮਰਪ੍ਰੀਤ ਕੌਰ, ਮਨਪ੍ਰੀਤ ਸਿੰਘ ਮਿੰਟੂ, ਹੰਸਰਾਜ ਬਿੱਲਾ, ਬੰਟੂ ਕਣਕਵਾਲੀਆ, ਐਡਵੋਕੇਟ ਗੁਰਚਰਨ ਸਿੰਘ ਅਨੇਜਾ, ਹਾਕਮ ਸਿੰਘ ਜੱਸਲ ਆਦਿ ਰੈਲੀ ਨੂੰ ਕਾਮਯਾਬ ਬਣਾਉਣ ਲਈ ਜੁੱਟੇ ਹੋਏ ਹਨ।
ਖੁਸ਼ਬਾਜ਼ ਸਿੰਘ ਜਟਾਣਾ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ, ਸ਼ਮਸ਼ਾਨਘਾਟ 'ਚ ਉਮੜਿਆ ਜਨ ਸੈਲਾਬ (ਤਸਵੀਰਾਂ)
NEXT STORY