ਵੇਲਿੰਗਟਨ— ਮੈਦਾਨ 'ਤੇ ਉਨ੍ਹਾਂ ਦੀ ਸ਼ਖਸੀਅਤ 'ਚ ਭਾਵੇਂ ਹੀ ਜ਼ਮੀਨ ਆਸਮਾਨ ਦਾ ਫਰਕ ਹੋਵੇ ਪਰ ਸੁਭਾਅ 'ਚ ਫਰਕ ਦੇ ਬਾਵਜੂਦ ਕੇਨ ਵਿਲੀਅਮਸਨ ਅਤੇ ਵਿਰਾਟ ਕੋਹਲੀ ਇਕ ਦੂਜੇ ਦੇ ਮੁਰੀਦ ਹਨ। ਹਮਲਾਵਰ ਕੋਹਲੀ ਅਤੇ ਸ਼ਾਂਤ ਸੁਭਾਅ ਵਾਲੇ ਵਿਲੀਅਮਸਨ ਮੈਦਾਨ ਦੇ ਅੰਦਰ ਅਤੇ ਬਾਹਰ ਕਿ ਦੂਜੇ ਦੇ ਪ੍ਰਸ਼ੰਸਕ ਹਨ। ਕੋਹਲੀ ਨੇ ਬੁੱਧਵਾਰ ਨੂੰ ਭਾਰਤੀ ਹਾਈ ਕਮਿਸ਼ਨ ਵੱਲੋਂ ਆਯੋਜਿਤ ਡਿਨਰ 'ਚ ਕਿਹਾ, ''ਜੇਕਰ ਮੈਨੂੰ ਨੰਬਰ ਇਕ ਦਾ ਸਥਾਨ ਵੰਡਣਾ ਪਵੇ ਤਾਂ ਮੈਂ ਨਿਊਜ਼ੀਲੈਂਡ ਦੇ ਨਾਲ ਵੰਡਣਾ ਚਾਹਾਂਗਾ। ਦਰਅਸਲ ਮੈਚ ਤੋਂ ਪਹਿਲਾਂ ਵਿਲੀਅਮਸਨ ਅਤੇ ਕੋਹਲੀ ਹਾਲ ਹੀ 'ਚ ਇਕ ਟੀ-20 ਮੈਚ ਦੇ ਦੌਰਾਨ ਬਾਊਂਡਰੀ ਦੇ ਕੋਲ ਬੈਠ ਕੇ ਇਕ ਦੂਜੇ ਨਾਲ ਗੱਲਾਂ ਕਰ ਰਹੇ ਸਨ।
ਵਿਲੀਅਮਸਨ ਨੇ ਕਿਹਾ, ''ਅਸੀਂ ਕਈ ਵਿਸ਼ਿਆਂ 'ਤੇ ਗੱਲ ਕੀਤੀ ਅਤੇ ਖੂਬ ਮਜ਼ਾ ਕੀਤਾ। ਖੇਡ ਦੇ ਬਾਰੇ ਸਾਡੇ ਵਿਚਾਰ ਮਿਲਦੇ ਹਨ। ਵਿਲੀਅਮਸਨ ਨੇ ਅੱਗੇ ਕਿਹਾ, ''ਸਾਡਾ ਤਰੀਕਾ ਅਲਗ ਹੈ ਪਰ ਇਕ ਅਜਿਹੇ ਕਪਤਾਨ ਦੀ ਸੋਚ ਜਾਣਨਾ ਪ੍ਰੇਰਣਾਦਾਈ ਸੀ ਜੋ ਆਪਣੇ ਮੁਕਾਬਲੇਬਾਜ਼ੀ ਰਵਈਏ ਦੇ ਨਾਲ ਅਗਵਾਈ ਕਰਦਾ ਹੈ।'' ਵਿਲੀਅਮਸਨ ਅਤੇ ਕੋਹਲੀ ਅੰਡਰ 19 ਦੌਰ ਤੋਂ ਇਕ ਦੂਜੇ ਖਿਲਾਫ ਖੇਡ ਰਹੇ ਹਨ। ਜੂਨੀਅਰ ਵਿਸ਼ਵ ਕੱਪ 2008 'ਚ ਵੀ ਸੈਮੀਫਾਈਨਲ 'ਚ ਉਹ ਇਕ ਦੂਜੇ ਦੇ ਆਹਮੋ-ਸਾਹਮਣੇ ਸਨ ਜੋ ਕੋਹਲੀ ਦੀ ਟੀਮ ਨੇ ਜਿੱਤਿਆ। ਇਸ ਦੇ 11 ਸਾਲ ਬਾਅਦ ਸੀਨੀਅਰ ਵਿਸ਼ਵ ਕੱਪ ਸੈਮੀਫਾਈਨਨਲ 'ਚ ਜਿੱਤ ਵਿਲੀਅਮਸਨ ਦੇ ਨਾਂ ਰਹੀ। ਵਿਲੀਅਮਸਨ ਨੇ ਕਿਹਾ, ''ਮੈਂ ਹਮੇਸ਼ਾ ਤੋਂ ਵਿਰਾਟ ਦਾ ਕਾਇਲ ਰਿਹਾ ਹਾਂ ਜਿਸ ਨੇ ਕੌਮਾਂਤਰੀ ਕ੍ਰਿਕਟ 'ਚ ਨਵੇਂ ਰਿਕਾਰਡ ਬਣਾਏ।
ICC ਨੇ ਸ਼ੇਅਰ ਕੀਤੀ ਪਾਕਿ ਮਹਿਲਾ ਕ੍ਰਿਕਟ ਟੀਮ ਦੀ ਡਾਂਸ ਵੀਡੀਓ, ਲੋਕਾਂ ਨੇ ਲਗਾਈ ਕਲਾਸ
NEXT STORY