ਨਵੀਂ ਦਿੱਲੀ- ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੇ ਉਮੀਦ ਤੋਂ ਜ਼ਿਆਦਾ ਸਮੇਂ ਤੱਕ ਕ੍ਰਿਕਟ ਤੋਂ ਦੂਰ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਉਸਦੀ ਕੂਹਣੀ ਦੀ ਸਮੱਸਿਆ ਨੇ ਉਸ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਵਿਲੀਅਮਸਨ ਨੂੰ ਆਪਣੀ ਕੂਹਣੀ ਦੀ ਸੱਟ ਦੇ ਕਾਰਨ ਪਿਛਲੇ ਕੁਝ ਮਹੀਨਿਆਂ ਵਿਚ ਨਿਊਜ਼ੀਲੈਂਡ ਤੇ ਉਸਦੀ ਆਈ. ਪੀ. ਐੱਲ. ਫ੍ਰੈਂਚਾਇਜ਼ੀ ਸਨਰਾਈਜ਼ਰਜ਼ ਹੈਦਰਾਬਾਦ ਦੋਵਾਂ ਦੇ ਲਈ ਖੇਡ ਛੱਡਣਾ ਪਿਆ ਹੈ।
ਇਹ ਖ਼ਬਰ ਪੜ੍ਹੋ- BAN v PAK : ਪਾਕਿ ਦੇ ਵਿਰੁੱਧ ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ
ਉਨ੍ਹਾਂ ਨੇ ਹਾਲ ਹੀ ਵਿਚ ਟੈਸਟ ਸੀਰੀਜ਼ 'ਤੇ ਧਿਆਨ ਕੇਂਦਰਿਤ ਲਈ ਭਾਰਤ ਦੇ ਵਿਰੁੱਧ ਟੀ-20 ਸੀਰੀਜ਼ ਤੋਂ ਬਾਹਰ ਹੋਣ ਦਾ ਵਿਕਲਪ ਚੁਣਿਆ ਪਰ ਸੱਟ ਦੇ ਕਾਰਨ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਦੂਜੇ ਤੇ ਆਖਰੀ ਮੁਕਾਬਲੇ ਤੋਂ ਖੁੰਝਣਾ ਪਿਆ, ਜਿਸ ਵਿਚ ਟਾਮ ਲਾਥਮ ਨੂੰ ਕਪਤਾਨੀ ਸੌਂਪੀ ਗਈ ਸੀ। ਨਿਊਜ਼ੀਲੈਂਡ ਨੇ ਟੀ-20 ਅੰਤਰਰਾਸ਼ਟਰੀ ਨੂੰ 3-0 ਨਾਲ ਤੇ ਟੈਸਟ ਸੀਰੀਜ਼ ਨੂੰ 1-0 ਨਾਲ ਗੁਆ ਦਿੱਤਾ। ਵਿਲੀਅਮਸਨ ਪੂਰੇ ਦੌਰੇ ਵਿਚ ਕੇਵਲ ਇਕ ਮੁਕਾਬਲੇ (ਕਾਨਪੁਰ ਵਿਚ ਪਹਿਲਾ ਟੈਸਟ) ਦਾ ਹਿੱਸਾ ਰਿਹਾ।
ਹੁਣ ਰਿਪੋਰਟਸ ਦੇ ਅਨੁਸਾਰ ਉਸਦੇ ਅਗਲੇ 2 ਮਹੀਨਿਆਂ ਤੱਕ ਕ੍ਰਿਕਟ ਤੋਂ ਦੂਰ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਰਾਸ਼ਟੀ ਟੀਮ ਦੇ ਕੋਚ ਗੈਰੀ ਸਟੀਡ ਦੇ ਅਨੁਸਾਰ ਵਿਲੀਅਮਸਨ ਦੀ ਸਮੱਸਿਆ ਦੇ ਇਲਾਜ ਦੇ ਲਈ ਸਰਜਰੀ ਦੀ ਜ਼ਰੂਰਤ ਨਹੀਂ ਹੋਵੇਗੀ। ਸਟੀਡ ਦੇ ਹਵਾਲੇ ਤੋਂ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੇਨ ਠੀਕ ਹੈ। ਪਿਛਲੀ ਵਾਰ ਵਿਸ਼ਵ ਕੱਪ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਬਾਅਦ, ਆਈ. ਪੀ. ਐੱਲ. ਤੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਲਗਭਗ 8 ਜਾਂ 9 ਹਫਤੇ ਦਾ ਸਮਾਂ ਸੀ। ਅਸੀਂ ਇਸ ਪੱਧਰ 'ਤੇ ਸਮਾਂ ਸੀਮਾ ਨਹੀਂ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
BAN v PAK : ਪਾਕਿ ਦੇ ਵਿਰੁੱਧ ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ
NEXT STORY