ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਨੂੰ ਵਰਲਡ ਟੈਸਟ ਚੈਂਪੀਅਨਸ਼ਿਪ ’ਚ ਨਿਊਜ਼ੀਲੈਂਡ ਖਿਲਾਫ਼ ਹਾਰ ਮਿਲੀ। ਇਸ ਮੈਚ ’ਚ ਭਾਰਤੀ ਟੀਮ ਦੇ ਪ੍ਰਦਰਸ਼ਨ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ ਜਾ ਰਹੀਆਂ ਹਨ। ਆਲੋਚਕਾਂ ਟੀਮ ਦੇ ਦਬਾਅ ਵਾਲੇ ਮੈਚ ’ਚ ਜਿੱਤ ਨਾ ਹਾਸਲ ਕਰ ਪਾਉਣ ਦੀ ਗੱਲ ਨੂੰ ਵੀ ਕਾਫੀ ਉਛਾਲਿਆ। ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ ਕਿਹਾ ਹੈ ਕਿ ਟੀਮ ਦਾ ਖੇਡ ਵਧੀਆ ਸੀ ਪਰ ਉਹ ਜਿੱਤ ਨਹੀਂ ਸਕੀ। ਇਸ ਤਰ੍ਹਾਂ ਸੰਭਵ ਨਹੀਂ ਹੈ ਕਿ ਕੋਈ ਵੀ ਟੀਮ ਹਰ ਇਕ ਟ੍ਰਾਫੀ ’ਚ ਜਿੱਤ ਹਾਸਲ ਕਰੇ।
ਕਪਿਲ ਨੇ ਕਿਹਾ, ਅਸੀਂ ਹਮੇਸ਼ਾ ਹੀ ਸੈਮੀਫਾਈਨਲ ਜਾਂ ਫਾਈਨਲ ਤਕ ਜ਼ਰੂਰ ਪਹੁੰਚਦੇ ਹਾਂ ਕੀ ਇਹ ਗੱਲ ਘੱਟ ਹੈ। ਅਸੀਂ ਬਹੁਤ ਜਲਦੀ ਬੁਰਾਈ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਸੰਭਵ ਨਹੀਂ ਹੈ ਕਿ ਤੁਸੀਂ ਹਰ ਵਾਰ ਹੀ ਟ੍ਰਾਫੀ ਨੂੰ ਜਿੱਤੋ। ਤੁਸੀਂ ਇਹ ਦੇਖੋ ਕਿ ਟੀਮ ਨੇ ਕਿੰਨਾ ਵਧੀਆ ਖੇਡਿਆ। ਸਿਰਫ ਫਾਈਨਲ ਜਾਂ ਸੈਮੀਫਾਈਨਲ ਮੈਚ ਹਾਰਨ ਦੇ ਬਾਅਦ ਕੀ ਆਲੋਚਕ ਇਹ ਗੱਲ ਕਰਨਾ ਚਾਹੁੰਦੇ ਹਨ ਕਿ ਅਸੀਂ ਦਬਾਅ ਨੂੰ ਨਹੀਂ ਝੱਲ ਸਕਦੇ।
BCCI ਨੇ ਕੀਤਾ ਐਲਾਨ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਦੇਸ਼ ’ਚ ਘਰੇਲੂ ਸੀਰੀਜ਼
NEXT STORY