ਸਪੋਰਟਸ ਡੈਸਕ— ਦਿੱਲੀ ਦੇ ਮੁੱਕੇਬਾਜ਼ ਕਰਨ ਵਤਸ ਨੇ ਸ਼ਾਨਦਾਰ ਲੈਅ ਜਾਰੀ ਰੱਖਦੇ ਹੋਏ ਪਹਿਲੀ ਸਭ ਜੂਨੀਅਰ ਬਾਲਕ ਮੁੱਕੇਬਾਜ਼ੀ ਰਾਸ਼ਟਰੀ ਮੁਕਾਬਲੇ ਦੇ 40 ਕਿ. ਗ੍ਰਾ ਵਰਗ 'ਚ ਪੰਜਾਬ ਦੇ ਪ੍ਰਭਾਕਰ ਕਲਿਆਣ 'ਤੇ 5-0 ਦੀ ਸ਼ਾਨਦਾਰ ਜਿੱਤ ਨਾਲ ਕੁਆਰਟਰਫਾਈਨਲ 'ਚ ਦਾਖਲ ਕੀਤਾ। ਦਿੱਲੀ ਦੇ ਰੂਦਰ ਨੇ 35 ਕਿ.ਗ੍ਰਾ 'ਚ ਹਰਿਆਣੇ ਦੇ ਵਿਸ਼ਵੇਸ਼ ਨੂੰ ਕਰੀਬੀ ਬਾਊਟ 'ਚ 3-2 ਨਾਲ ਹਰਾ ਦਿੱਤਾ। ਉਥੇ ਹੀ 46 ਕਿ. ਗ੍ਰਾ 'ਚ ਪ੍ਰਿੰਆਸ਼ੂ ਦੇਧਾ ਨੇ ਝਾਰਖੰਡ ਦੇ ਰੋਹਿਤ ਕੁਮਾਰ ਯਾਦਵ 'ਤੇ 5-0 ਨਾਲ ਜਿੱਤ ਹਾਸਲ ਕੀਤੀ ਜਦ ਕਿ 43 ਕਿ.ਗ੍ਰਾ ਵਰਗ 'ਚ ਦਿੱਲੀ ਦੇ ਦੀਪਾਂਸ਼ੁ ਨੇ ਪੰਕਜ ਸਿੰਘ ਭੰਡਾਰੀ ਨੂੰ 4-1 ਨਾਲ ਮਾਤ ਦਿੱਤੀ।
ਉਥੇ ਹੀ ਮਕਾਮੀ ਉਮੀਦ ਹਰਿਆਣੇ ਦੇ ਦਿਵਾਂਸ਼ ਸ਼ੁਕਲਾ 40 ਕਿ. ਗ੍ਰਾ ਵਰਗ 'ਚ ਮੇਘਾਲਿਆ ਪ੍ਰਤੀਕ ਬੋਰਾਲ ਦੇ ਖਿਲਾਫ ਤੀਜੇ ਦੌਰ 'ਚ ਰੈਫਰੀ ਦੁਆਰਾ ਬਾਉਟ ਰੋ ਕੇ ਜਾਣ ਤੋਂ ਬਾਅਦ ਜੇਤੂ ਰਹੇ।
ਇਮਰਾਨ ਤਾਹਿਰ ਨੇ ਕੀਤਾ ਸੰਨਿਆਸ ਦਾ ਐਲਾਨ, ਇਸ ਟੀਮ ਖਿਲਾਫ ਖੇਡਣਗੇ ਆਖਰੀ ਮੈਚ
NEXT STORY