ਨਵੀਂ ਦਿੱਲੀ— ਆਫ ਸਪਿਨਰ ਕ੍ਰਿਸ਼ਣੱਪਾ ਗੌਤਮ (26 ਦੌੜਾਂ 'ਤੇ 3 ਵਿਕਟਾਂ) ਤੋਂ ਬਾਅਦ ਮਯੰਕ ਅਗਰਵਾਲ (81) ਤੇ ਕਪਤਾਨ ਕਰੁਣ ਨਾਇਰ (ਅਜੇਤੂ 70) ਵਿਚਾਲੇ ਪਹਿਲੀ ਵਿਕਟ ਲਈ ਹੋਈ 155 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਦੀ ਬਦੌਲਤ ਕਰਨਾਟਕ ਨੇ ਸ਼ਨੀਵਾਰ ਮਹਾਰਾਸ਼ਟਰ ਨੂੰ 117 ਗੇਂਦਾਂ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਹਰਾ ਕੇ ਵਿਜੇ ਹਜ਼ਾਰੇ ਟਰਾਫੀ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ।
ਇਥੇ ਖੇਡੇ ਗਏ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ 'ਚ ਮਹਾਰਾਸ਼ਟਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਉਸ ਦੀ ਪੂਰੀ ਟੀਮ 44.3 ਓਵਰਾਂ ਵਿਚ 160 ਦੌੜਾਂ 'ਤੇ ਹੀ ਢੇਰ ਹੋ ਗਈ। ਕਰਨਾਟਕ ਨੇ 30.3 ਓਵਰਾਂ 'ਚ ਇਕ ਵਿਕਟ 'ਤੇ 164 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਤੇ ਖਿਤਾਬੀ ਮੁਕਾਬਲੇ 'ਚ ਕਦਮ ਰੱਖ ਦਿੱਤਾ। ਮਯੰਕ ਨੇ 86 ਗੇਂਦਾਂ 'ਤੇ 8 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਸ਼ਾਨਦਾਰ 81 ਦੌੜਾਂ ਬਣਾਈਆਂ। ਮਯੰਕ ਦੀਆਂ ਟੂਰਨਾਮੈਂਟ ਵਿਚ ਹੁਣ ਤਕ 633 ਦੌੜਾਂ ਹੋ ਗਈਆਂ ਹਨ ਤੇ ਉਹ ਕਿਸੇ ਰਾਸ਼ਟਰੀ ਘਰੇਲੂ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਮਯੰਕ ਤੋਂ ਇਲਾਵਾ ਕਪਤਾਨ ਨਾਇਰ ਨੇ 90 ਗੇਂਦਾਂ 'ਤੇ 10 ਚੌਕਿਆਂ ਦੀ ਬਦੌਲਤ ਅਜੇਤੂ 70 ਦੌੜਾਂ ਬਣਾਈਆਂ। ਰਵੀ ਕੁਮਾਰ ਸਮਰੱਥ ਨੇ ਅਜੇਤੂ 3 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤੋਂ ਪਹਿਲਾਂ ਮਹਾਰਾਸ਼ਟਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 160 ਦੌੜਾਂ ਦਾ ਮਾਮੂਲੀ ਸਕੋਰ ਬਣਾਇਆ।
ਇਸ ਕਾਰਨ ਦੱ. ਅਫਰੀਕਾ ਖਿਲਾਫ ਕੋਹਲੀ ਨਹੀਂ ਖੇਡ ਰਹੇ ਫਾਈਨਲ ਟੀ-20 ਮੈਚ
NEXT STORY