ਬੈਂਗਲੁਰੂ : ਭਾਰਤੀ ਐਥਲੀਟ ਐੱਮ.ਆਰ. ਪੂਵੰਮਾ ਵੱਲੋਂ ਘੱਟ ਇਨਾਮੀ ਰਾਸ਼ੀ 'ਤੇ ਜਤਾਈ ਗਈ ਨਾਰਾਜ਼ਗੀ ਤੋਂ ਬਾਅਦ ਕਰਨਾਟਕ ਸਰਕਾਰ ਨੇ ਏਸ਼ੀਆਈ ਖੇਡਾਂ ਦੇ ਤਗਮਾ ਜੇਤੂਆਂ ਲਈ ਨਕਦ ਇਨਾਮ ਦੀ ਰਾਸ਼ੀ ਵਿੱਚ ਭਾਰੀ ਵਾਧਾ ਕੀਤਾ ਹੈ। ਨਵੇਂ ਫੈਸਲੇ ਤਹਿਤ ਹੁਣ ਗੋਲਡ ਮੈਡਲ ਜੇਤੂਆਂ ਨੂੰ 35 ਲੱਖ ਦੀ ਥਾਂ 1 ਕਰੋੜ ਰੁਪਏ, ਸਿਲਵਰ ਮੈਡਲ ਜੇਤੂਆਂ ਨੂੰ 25 ਲੱਖ ਦੀ ਥਾਂ 75 ਲੱਖ ਰੁਪਏ ਅਤੇ ਬ੍ਰੌਂਜ਼ ਮੈਡਲ ਜੇਤੂਆਂ ਨੂੰ 15 ਲੱਖ ਦੀ ਥਾਂ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਇਸ ਸੋਧੇ ਹੋਏ ਇਨਾਮੀ ਪੈਕੇਜ ਦਾ ਲਾਭ ਸੂਬੇ ਦੇ ਅੱਠ ਮੈਡਲ ਜੇਤੂ ਖਿਡਾਰੀਆਂ ਨੂੰ ਮਿਲੇਗਾ।
ਇਸ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਸ਼੍ਰੇਅੰਕਾ ਪਾਟਿਲ ਅਤੇ ਪੁਰਸ਼ ਹਾਕੀ ਟੀਮ ਦੇ ਖਿਡਾਰੀ ਮੋਹਿਤ ਐੱਚ.ਐੱਸ. ਨੂੰ 1-1 ਕਰੋੜ ਰੁਪਏ ਮਿਲਣਗੇ, ਜਦਕਿ ਦੋ-ਦੋ ਤਗਮੇ ਜਿੱਤਣ ਵਾਲੀ ਐਥਲੀਟ ਐੱਮ.ਆਰ. ਪੂਵੰਮਾ ਅਤੇ ਗੋਲਫ਼ਰ ਪ੍ਰਣਵੀ ਐੱਸ. ਉਰਸ ਨੂੰ 1.75-1.75 ਕਰੋੜ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸ਼ੂਟਰ ਤਿਲੋਤਮਾ ਸੇਨ ਤੇ ਗੋਲਫ਼ਰ ਅਦਿਤੀ ਅਸ਼ੋਕ ਨੂੰ 75-75 ਲੱਖ ਰੁਪਏ ਅਤੇ ਬੈਡਮਿੰਟਨ ਖਿਡਾਰੀ ਆਯੁਸ਼ ਆਰ. ਸ਼ੈੱਟੀ ਤੇ ਐਥਲੀਟ ਐੱਸ.ਐੱਸ. ਸਨੇਹਾ ਨੂੰ 50-50 ਲੱਖ ਰੁਪਏ ਮਿਲਣਗੇ। ਇਨ੍ਹਾਂ ਅੱਠਾਂ ਮੈਡਲ ਜੇਤੂਆਂ ਨੂੰ ਇਨਾਮੀ ਰਾਸ਼ੀ ਤੋਂ ਇਲਾਵਾ 5-5 ਲੱਖ ਰੁਪਏ ਦੀ ਵਾਧੂ ਸਬਸਿਡੀ ਵੀ ਪ੍ਰਦਾਨ ਕੀਤੀ ਜਾਵੇਗੀ, ਜਦਕਿ ਏਸ਼ੀਆਈ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਕਰਨਾਟਕ ਦੇ 20 ਖਿਡਾਰੀਆਂ ਨੂੰ 5-5 ਲੱਖ ਰੁਪਏ ਦਾ ਉਤਸ਼ਾਹਜਨਕ ਇਨਾਮ ਮਿਲੇਗਾ।
2036 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਦੌੜ 'ਚ ਭਾਰਤ ਸਮੇਤ 7 ਦੇਸ਼
NEXT STORY