ਨਵੀਂ ਦਿੱਲੀ— ਭਾਰਤ ਦੀ ਵਨ ਡੇ ਟੀਮ 'ਚੋਂ ਬਾਹਰ ਕੀਤੇ ਗਏ ਦਿਨੇਸ਼ ਕਾਰਤਿਕ ਨੇ ਫਾਰਮ 'ਚ ਵਾਪਸੀ ਕਰਦਿਆਂ 99 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਹ ਆਪਣੀ ਟੀਮ ਇੰਡੀਆ-ਏ ਨੂੰ ਇੰਡੀਆ-ਬੀ ਹੱਥੋਂ ਮੰਗਲਵਾਰ ਦੇਵਧਰ ਟਰਾਫੀ ਮੁਕਾਬਲੇ 'ਚ ਹਾਰ ਤੋਂ ਨਹੀਂ ਬਚਾ ਸਕਿਆ। ਇੰਡੀਆ-ਬੀ ਨੇ ਇਥੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਖੇਡੇ ਗਏ ਮੁਕਾਬਲੇ ਵਿਚ 50 ਓਵਰਾਂ ਵਿਚ 8 ਵਿਕਟਾਂ 'ਤੇ 261 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਇੰਡੀਆ-ਏ ਨੂੰ 46.4 ਓਵਰਾਂ 'ਚ 218 ਦੌੜਾਂ 'ਤੇ ਸਮੇਟ ਦਿੱਤਾ।
ਇੰਡੀਆ-ਏ ਦੀ ਕਪਤਾਨੀ ਸੰਭਾਲ ਰਹੇ ਵਿਕਟਕੀਪਰ ਕਾਰਤਿਕ ਨੇ 114 ਗੇਂਦਾਂ 'ਤੇ 11 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 99 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਪਰ ਉਸ ਦੇ ਟੀਮ ਦੇ 214 ਦੇ ਸਕੋਰ 'ਤੇ 44ਵੇਂ ਓਵਰ ਵਿਚ ਆਊਟ ਹੋਣ ਤੋਂ ਬਾਅਦ ਇੰਡੀਆ-ਏ ਦੀ ਪਾਰੀ 218 ਦੌੜਾਂ 'ਤੇ ਸਿਮਟ ਗਈ। ਕਾਰਤਿਕ ਤੇ ਆਫ ਸਪਿਨਰ ਆਰ. ਅਸ਼ਵਿਨ ਨੇ ਛੇਵੀਂ ਵਿਕਟ ਲਈ 123 ਦੌੜਾਂ ਦੀ ਸਾਂਝੇਦਾਰੀ ਕੀਤੀ। ਅਸ਼ਵਿਨ ਨੇ 76 ਗੇਂਦਾਂ 'ਤੇ 54 ਦੌੜਾਂ ਵਿਚ 5 ਚੌਕੇ ਲਾਏ। ਇਸ ਸਾਂਝੇਦਾਰੀ ਦੇ ਟੁੱਟਦੇ ਹੀ ਇੰਡੀਆ-ਏ ਦੀਆਂ ਉਮੀਦਾਂ ਵੀ ਟੁੱਟ ਗਈਆਂ। ਇੰਡੀਆ-ਏ ਨੇ ਆਪਣੀਆਂ ਆਖਰੀ 5 ਵਿਕਟਾਂ ਸਿਰਫ 8 ਦੌੜਾਂ ਜੋੜ ਕੇ ਗੁਆਈਆਂ।
ਇਸ ਤੋਂ ਪਹਿਲਾਂ ਇੰਡੀਆ-ਬੀ ਦੀ ਪਾਰੀ ਵਿਚ ਉਸ ਦੇ ਚੋਟੀਕ੍ਰਮ ਦੇ ਪੰਜ ਬੱਲੇਬਾਜ਼ਾਂ ਵਿਚੋਂ 4 ਨੇ ਦੌੜਾਂ ਬਣਾਈਆਂ, ਜਿਸ ਨਾਲ ਇੰਡੀਆ-ਬੀ ਟੀਮ 261 ਦੌੜਾਂ ਤਕ ਪਹੁੰਚ ਸਕੀ। ਚੌਥੇ ਨੰਬਰ 'ਤੇ ਉਤਰੇ ਨੌਜਵਾਨ ਬੱਲੇਬਾਜ਼ ਹਨੁਮਾ ਵਿਹਾਰੀ ਨੇ ਇਕ ਪਾਸੇ ਸੰਭਲ ਕੇ ਖੇਡਦੇ ਹੋਏ 95 ਗੇਂਦਾਂ ਵਿਚ 9 ਚੌਕਿਆਂ ਦੀ ਮਦਦ ਨਾਲ ਅਜੇਤੂ 87 ਦੌੜਾਂ ਬਣਾਈਆਂ। ਭਾਰਤੀ ਸੀਮਤ ਓਵਰਾਂ ਦੀ ਟੀਮ ਵਿਚੋਂ ਡੇਢ ਸਾਲ ਤੋਂ ਬਾਹਰ ਚੱਲ ਰਹੇ ਆਫ ਸਪਿਨਰ ਆਰ. ਅਸ਼ਵਿਨ ਨੇ 9 ਓਵਰਾਂ ਵਿਚ 39 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਕਾਂਸੀ ਨੂੰ ਚਾਂਦੀ 'ਚ ਬਦਲਣ ਦੀ ਖੁਸ਼ੀ ਹੈ : ਬਜਰੰਗ
NEXT STORY