ਨਵੀਂ ਦਿੱਲੀ— ਵੈਸਟਇੰਡੀਜ਼ ਦੌਰੇ 'ਤੇ ਟੀਮ ਦੇ ਨਾਲ ਗਏ ਦਿਨੇਸ਼ ਕਾਰਤਿਕ ਨੂੰ ਅਜੇ ਤੱਕ ਖੇਡਣ ਦਾ ਮੌਕਾ ਨਹੀਂ ਮਿਲਿਆ ਪਰ ਉਹ ਅਜੇ ਆਪਣੀ ਪਤਨੀ ਅਤੇ ਇੰਡੀਅਨ ਸਕਵੈਸ਼ ਖਿਡਾਰੀ ਦੀਪਿਕਾ ਪੱਲੀਕਲ ਦੇ ਨਾਲ ਘੁੰਮਣ 'ਚ ਮਸਤ ਹਨ। ਇਸ 'ਚ ਕਾਰਤਿਕ ਦੀ ਪਤਨੀ ਨੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਫੋਟੋ ਪੋਸਟ ਕੀਤੀ, ਜਿਸ 'ਚ ਉਹ ਇਕ ਪੂਲ 'ਚ ਆਰਾਮ ਫਰਮਾ ਰਹੀ ਹੈ। ਉਸ ਨੇ ਆਪਣੀ ਫੋਟੋ ਦੇ ਨਾਲ ਇਕ ਕੈਪਸ਼ਨ ਵੀ ਲਿਖਿਆ, 'ਪਤੀ ਦੇ ਨਾਲ ਯਾਤਰਾ ਕਰਨਾ ਮੁਸ਼ਕਿਲ ਕੰਮ ਹੋ ਸਕਦਾ ਹੈ'। ਹਾਰਦਿਕ ਪੰਡਯਾ ਨੇ ਜਦ ਦੀਪਿਕਾ ਦੀ ਫੋਟੋ ਦੇਖੀ ਤਾਂ ਉਹ ਉਸ ਤੋਂ ਇਕ ਸਵਾਲ ਪੁੱਛ ਬੈਠੇ।
ਆਖਿਰ ਪੰਡਯਾ ਨੇ ਕਿਉਂ ਪੁੱਛਿਆ ਸਵਾਲ?
ਦਰਅਸਲ ਜਿਸ ਪੂਲ 'ਚ ਦੀਪਿਕਾ ਪੱਲੀਕਲ ਮੌਜੂਦ ਸੀ, ਉਸ ਪੂਲ ਦੇ ਵਾਤਾਵਰਣ ਅਤੇ ਨੇੜਲੇ ਦੀ ਸ਼ਾਂਤੀ ਦੇਖ ਕੇ ਹਾਰਦਿਕ ਪੰਡਯਾ ਮੰਤਰਮੁਗਧ ਹੋ ਗਏ। ਪੰਡਯਾ ਨੇ ਜ਼ਲਦੀ ਇੰਸਟਾਗ੍ਰਾਮ 'ਤੇ ਹੀ ਉਸ ਦੀ ਫੋਟੋ 'ਤੇ ਕੁਮੈਂਟ ਕਰਦੇ ਹੀ ਇਸ ਜਗ੍ਹਾ ਬਾਰੇ 'ਚ ਪੁੱਛਿਆ। ਉਸ ਦੇ ਸਵਾਲ ਪੁੱਛਣ ਤੋਂ ਬਾਅਦ ਦੀਪਿਕਾ ਨੇ ਵੀ ਜ਼ਿਆਦਾ ਸਮੇਂ ਨਹੀਂ ਲਾਇਆ ਅਤੇ ਵੱਖਰੇ ਅੰਦਾਜ਼ 'ਚ ਜਵਾਬ ਦਿੰਦੇ ਕਿਹਾ ਕਿ ਸਾਡੇ ਵਿਲਾ 'ਚ ਇਹ ਆਪਣਾ ਪ੍ਰਾਈਵੇਟ ਪੂਲ ਹੈ। ਆਜਾਓ, ਮੈਂ ਤੁਹਾਨੂੰ ਥੋੜਾ ਨਿੰਬੂ ਪਾਣੀ ਵੀ ਪਿਲਾਉਂਗੀ।
ਸੁਪਰੀਮ ਕੋਰਟ ਦੇ ਹੁਕਮ ਨੂੰ ਪੂਰਾ ਕਰਨ ਲਈ ਤਿਆਰ ਹਾਂ : ਵਿਨੋਦ ਰਾਏ
NEXT STORY