ਕੋਵਲੂਨ, (ਬਿਊਰੋ)— ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਪਾਰੂਪੱਲੀ ਕਸ਼ਯਪ ਨੇ ਕੁਆਲੀਫਾਇੰਗ ਰਾਊਂਡ 'ਚ 2 ਜਿੱਤ ਦੇ ਨਾਲ ਅੱਜ ਇੱਥੇ 400000 ਡਾਲਰ ਇਨਾਮੀ ਹਾਂਗਕਾਂਗ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਮੁੱਖ ਡਰਾਅ 'ਚ ਜਗ੍ਹਾ ਬਣਾਈ।
ਕਸ਼ਯਪ ਨੇ ਪਹਿਲੇ ਮੈਚ 'ਚ ਚੀਨੀ ਤਾਈਪੇ ਦੇ ਕਾਨ ਚਾਓ ਯੂ ਨੂੰ 21-12, 21-10 ਨਾਲ ਹਰਾਉਣ ਦੇ ਬਾਅਦ ਸਥਾਨਕ ਬੈਡਮਿੰਟਨ ਖਿਡਾਰੀ ਲੀ ਚਿਊਕ ਯਿਊ ਨੂੰ 21-13, 21-19 ਨਾਲ ਹਰਾਇਆ। ਅਰਜੁਨ ਐੱਮ.ਆਰ. ਅਤੇ ਰਾਮਚੰਦਰਨ ਸ਼ਲੋਕ ਦੀ ਪੁਰਸ਼ ਡਬਲਜ਼ ਜੋੜੀ ਨੇ ਲੀ ਕਿਊਨ ਅਤੇ ਯੁੰਗ ਸ਼ਿੰਗ ਦੀ ਹਾਂਗਕਾਂਗ ਦੀ ਜੋੜੀ ਨੂੰ 21-14, 21-18 ਨਾਲ ਹਰਾਇਆ ਪਰ ਉਹ ਕਿਮ ਵਾਨ ਹੋ ਅਤੇ ਸਿਊਂਗ ਜੇਈ ਸੀਓ ਦੀ ਕੋਰੀਆ ਦੀ ਜੋੜੀ ਦੇ ਖਿਲਾਫ 19-21, 17-21 ਨਾਲ ਹਾਰ ਕੇ ਪ੍ਰਤੀਯੋਗਿਤਾ ਤੋਂ ਬਾਹਰ ਹੋ ਗਏ।
ਨਡਾਲ ਅਤੇ ਟਾਈਸਨ ਹਨ ਸਵੀਡਿਸ਼ ਸਟਾਰ ਇਲੀਆਸ ਦੇ ਪ੍ਰੇਰਣਾ ਸਰੋਤ
NEXT STORY