ਨਵੀਂ ਦਿੱਲੀ— ਵੈਸਟਇੰਡੀਜ਼ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਅਜਿੰਕਿਯਾ ਰਹਾਨੇ ਨੇ ਕਿਹਾ ਹੈ ਕਿ ਧੋਨੀ ਦੀ ਮੌਜੂਦਗੀ 'ਚ ਕੋਹਲੀ ਲਈ ਕਪਤਾਨੀ ਕਰਨਾ ਬਹੁਤ ਆਸਾਨ ਹੋ ਜਾਦਾ ਹੈ। ਧੋਨੀ ਦੀ ਤਰੀਫ ਕਰਦੇ ਹੋਏ ਰਹਾਨੇ ਨੇ ਕਿਹਾ ਕਿ ਉਸ ਦੇ ਨਾਲ ਹੋਣਾ ਕੋਹਲੀ ਲਈ ਅਤੇ ਟੀਮ ਦੇ ਲਈ ਵਧੀਆ ਹੈ। ਉਨ੍ਹਾਂ ਦੇ ਨਾਲ ਹੁੰਦਿਆ ਵਿਰਾਟ ਦੇ ਲਈ ਕਪਤਾਨੀ ਕਰਨਾ ਆਸਾਨ ਹੋ ਜਾਦਾ ਹੈ।
ਧੋਨੀ ਤੋਂ ਇਲਾਵਾ ਰਹਾਣੇ ਨੇ ਕੋਹਲੀ ਦੀ ਤਰੀਫ ਕਰਦੇ ਹੋਏ ਕਿਹਾ ਕਿ ਇੰਡੀਜ਼ ਦੇ ਖਿਲਾਫ ਮੌਕਾ ਦਿੱਤੇ ਜਾਣ 'ਤੇ ਉਨ੍ਹਾਂ ਨੇ ਮੈਨੂੰ ਭਰੋਸਾ ਕਰਨ ਅਤੇ ਖੁਦ 'ਤੇ ਦਬਾਅ ਨਾ ਲੈਣ ਲਈ ਕਿਹਾ ਸੀ। ਵਿਰਾਟ ਨੇ ਕਿਹਾ ਕਿ ਤੁਸੀਂ ਬੈਸਟ ਹੋ ਅਤੇ ਜਾਣਦੇ ਹੋ ਕਿ ਮੁਸ਼ਕਲਾਂ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ। ਰਹਾਣੇ ਨੇ ਕਿਹਾ ਕਿ ਜਦੋਂ ਕਪਤਾਨ ਤੁਹਾਨੂੰ ਅਜ਼ਾਦੀ ਨਾਲ ਬੱਲੇਬਾਜ਼ੀ ਕਰਨ ਲਈ ਕਹਿੰਦਾ ਹੈ ਅਤੇ ਮੈਂ ਤੁਹਾਡੇ ਨਾਲ ਹਾਂ 'ਤੇ ਟੀਮ ਸਾਡੇ ਨਾਲ ਹੈ। ਇਸ ਤੋਂ ਜ਼ਿਆਦਾ ਤੁਸੀਂ ਹੋਰ ਕੀ ਚਾਹੁੰਦੇ ਹੋ।
ਜ਼ਿੰਬਾਬਵੇ ਦੀ ਵਨ ਡੇ 'ਚ ਸ਼੍ਰੀਲੰਕਾ 'ਤੇ ਜਿੱਤ ਖੇਡ ਲਈ ਚੰਗੀ : ਅਸ਼ਵਿਨ
NEXT STORY