ਬਰਮਿੰਘਮ— ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਖੱਬੀ ਕੂਹਣੀ ’ਚ ਲੱਗੀ ਸੱਟ ਕਾਰਨ ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਤੋਂ ਬਾਹਰ ਹੋ ਗਏ ਹਨ ਤਾਂ ਜੋ ਭਾਰਤ ਖ਼ਿਲਾਫ਼ ਵਰਲਡ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਤੋਂ ਪਹਿਲਾਂ ਆਰਾਮ ਮਿਲ ਸਕੇ। ਖੱਬੇ ਹੱਥ ਦੇ ਬੱਲੇਬਾਜ਼ ਟਾਮ ਲਾਥਮ 10 ਜੂਨ ਤੋਂ ਸ਼ੁਰੂ ਹੋ ਰਹੇ ਟੈਸਟ ’ਚ ਵਿਲੀਅਮਸਨ ਦੀ ਜਗ੍ਹਾ ਕਪਤਾਨੀ ਕਰਨਗੇ। ਲਾਥਮ ਤੀਜੀ ਵਾਰ ਨਿਊਜ਼ੀਲੈਂਡ ਟੀਮ ਦੀ ਕਮਾਨ ਸੰਭਾਲਣਗੇ। ਆਖ਼ਰੀ ਗਿਆਰਾਂ ’ਚ ਵਿਲੀਅਮਸਨ ਦੀ ਜਗ੍ਹਾ ਵਿਲ ਯੰਗ ਲੈਣਗੇ।
ਕੋਚ ਗੈਰੀ ਸਟੀਡ ਨੇ ਕਿਹਾ ਕਿ ਕੁਝ ਸਮੇਂ ਤੋਂ ਵਿਲੀਅਮਸਨ ਸੱਟ ਤੋਂ ਪਰੇਸ਼ਾਨ ਸਨ। ਉਨ੍ਹਾਂ ਨੇ ਕਿਹਾ ਕਿ ਕੇਨ ਦੇ ਲਈ ਇਹ ਆਸਾਨ ਫ਼ੈਸਲਾ ਨਹੀਂ ਸੀ ਪਰ ਇਹੋ ਸਹੀ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਨੂੰ ਧਿਆਨ ’ਚ ਰੱਖ ਕੇ ਲਿਆ ਗਿਆ ਹੈ। ਸਾਨੂੰ ਯਕੀਨ ਹੈ ਕਿ ਉਹ 18 ਜੂਨ ਤੋਂ ਹੋਣ ਵਾਲੇ ਮੈਚ ਤਕ ਫ਼ਿੱਟ ਹੋ ਜਾਣਗੇ। ਵਿਸ਼ਵ ਟੈਸਟ ਚੈਂਪੀਅਨਸ਼ਿਪ ਫ਼ਾਈਨਲ 18 ਜੂਨ ਤੋਂ ਸਾਊਥੰਪਟਨ ’ਚ ਖੇਡਿਆ ਜਾਵੇਗਾ।
ਲਗਾਤਾਰ ਤਿੰਨ ਜਿੱਤ ਦੇ ਬਾਅਦ ਪੋਲੈਂਡ ਓਪਨ ’ਚ ਸੋਨ ਤਮਗ਼ੇ ਲਈ ਖੇਡਣਗੇ ਰਵੀ ਦਾਹੀਆ
NEXT STORY