ਪੋਰਟ ਆਫ ਸਪੇਨ (ਤ੍ਰਿਨੀਦਾਦ) : ਕੇਸ਼ਵ ਮਹਾਰਾਜ ਦੀਆਂ ਤਿੰਨ ਵਿਕਟਾਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਮੀਂਹ ਪ੍ਰਭਾਵਿਤ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਵੈਸਟਇੰਡੀਜ਼ ਦੇ ਸਿਖਰਲੇ ਕ੍ਰਮ ਨੂੰ ਹਿਲਾ ਕੇ ਰੱਖ ਦਿੱਤਾ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਵੈਸਟਇੰਡੀਜ਼ ਨੇ ਚਾਰ ਵਿਕਟਾਂ 'ਤੇ 145 ਦੌੜਾਂ ਬਣਾ ਲਈਆਂ ਹਨ ਅਤੇ ਉਹ ਅਜੇ ਵੀ ਦੱਖਣੀ ਅਫਰੀਕਾ ਤੋਂ 212 ਦੌੜਾਂ ਪਿੱਛੇ ਹੈ। ਦੱਖਣੀ ਅਫਰੀਕਾ ਨੇ ਸਵੇਰੇ ਆਪਣੀ ਪਹਿਲੀ ਪਾਰੀ ਅੱਠ ਵਿਕਟਾਂ ’ਤੇ 344 ਦੌੜਾਂ ’ਤੇ ਅੱਗੇ ਵਧਾ ਦਿੱਤੀ ਪਰ ਉਸ ਦੀ ਪੂਰੀ ਟੀਮ 357 ਦੌੜਾਂ ’ਤੇ ਆਊਟ ਹੋ ਗਈ।
ਜਵਾਬ 'ਚ ਵੈਸਟਇੰਡੀਜ਼ ਦਾ ਸਕੋਰ ਇਕ ਸਮੇਂ ਇਕ ਵਿਕਟ 'ਤੇ 114 ਦੌੜਾਂ ਸੀ ਪਰ ਮਹਾਰਾਜ ਨੇ ਲਗਾਤਾਰ 28 ਓਵਰ ਗੇਂਦਬਾਜ਼ੀ ਕਰਦੇ ਹੋਏ ਕੇਸੀ ਕਾਰਟੀ ਅਤੇ ਐਲਿਕ ਐਥਾਨੇਜ਼ ਦੀਆਂ ਵਿਕਟਾਂ ਲਈਆਂ, ਜਿਸ ਕਾਰਨ ਸਕੋਰ ਚਾਰ ਵਿਕਟਾਂ 'ਤੇ 124 ਦੌੜਾਂ ਹੋ ਗਿਆ। ਮਹਾਰਾਜ ਨੇ ਹੁਣ ਤੱਕ 45 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਹਨ।
ਤੀਜੇ ਦਿਨ ਦੀ ਖੇਡ ਖਤਮ ਹੋਣ ਸਮੇਂ ਜੇਸਨ ਹੋਲਡਰ 13 ਅਤੇ ਕੇਵੀਮ ਹੋਜ 11 ਦੌੜਾਂ ਬਣਾ ਕੇ ਖੇਡ ਰਹੇ ਸਨ। ਵੈਸਟਇੰਡੀਜ਼ ਲਈ ਕਾਰਟੀ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ।
ਟ੍ਰੇਡਮਿਲ ਤੇ ਲਗਾਤਾਰ ਮੁਹਿੰਮ ਨਾਲ ਅਮਨ ਨੇ ਦਸ ਘੰਟਿਆਂ 'ਚ ਘਟਾਇਆ ਇੰਨੇ ਕਿਲੋ ਭਾਰ
NEXT STORY