ਨਵੀਂ ਦਿੱਲੀ- ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਕਿਹਾ ਕਿ ਸਾਰੇ ਕ੍ਰਿਕਟ ਬੋਰਡ ਨੂੰ ਸਮਝਣਾ ਚਾਹੀਦਾ ਹੈ ਕਿ ਆਈ. ਪੀ. ਐੱਲ. ‘ਖੇਡ ਦਾ ਸਭ ਤੋਂ ਵੱਡਾ ਸ਼ੌਅ’ ਹੈ ਅਤੇ ਉਸ ਦੌਰਾਨ ਕੋਈ ਵੀ ਅੰਤਰਰਾਸ਼ਟਰੀ ਮੈਚ ਨਹੀਂ ਹੋਣਾ ਚਾਹੀਦਾ। ਇੰਗਲੈਂਡ ਦੇ ਕੁਝ ਖਿਡਾਰੀ ਦੁਚਿੱਤੀ ’ਚ ਹਨ ਕਿ ਆਈ. ਪੀ. ਐੱਲ. ਖੇਡਣ ਜਾਂ ਨਿਊਜ਼ੀਲੈਂਡ ਖਿਲਾਫ 2 ਜੂਨ ਤੋਂ 2 ਟੈਸਟ ਮੈਚਾਂ ਦੀ ਸੀਰੀਜ਼। ਜੇਕਰ ਉਸ ਦੀ ਆਈ. ਪੀ. ਐੱਲ. ਟੀਮ ਆਖਰੀ ਦੌਰ ’ਚ ਪਹੁੰਚਦੀ ਹੈ ਤਾਂ ਉਨ੍ਹਾਂ ਨੂੰ ਆਈ. ਪੀ. ਐੱਲ. ਫਾਈਨਲ ਜਾਂ ਰਾਸ਼ਟਰੀ ਟੀਮ ਲਈ ਖੇਡਣ ’ਚੋਂ ਕਿਸੇ ਇਕ ਨੂੰ ਚੁਣਨਾ ਹੋਵੇਗਾ।
ਇਹ ਖ਼ਬਰ ਪੜ੍ਹੋ- SA vs PAK : ਬਾਬਰ ਦਾ ਪਹਿਲੇ ਵਨ ਡੇ 'ਚ ਸੈਂਕੜਾ, ਕੋਹਲੀ ਦਾ ਇਹ ਰਿਕਾਰਡ ਤੋੜਿਆ
ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਦਾ ਡਾਇਰੈਕਟਰ ਏਸ਼ਲੇ ਜਾਈਲਸ ਪਹਿਲਾਂ ਹੀ ਕਹਿ ਚੁਕਾ ਹੈ ਕਿ ਈ. ਸੀ. ਬੀ. ਖਿਡਾਰੀਆਂ ਨੂੰ ਆਈ. ਪੀ. ਐੱਲ. ’ਤੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਤਰਜ਼ੀਹ ਦੇਣ ਲਈ ਦਬਾਅ ਨਹੀਂ ਬਣਾਏਗੀ। ਪੀਟਰਸਨ ਨੇ ਕਿਹਾ ਕਿ- ਸਾਰੇ ਕ੍ਰਿਕਟ ਬੋਰਡ ਨੂੰ ਸਮਝਣਾ ਚਾਹੀਦਾ ਕਿ ਆਈ. ਪੀ. ਐੱਲ. ਕ੍ਰਿਕਟ ਦਾ ਸਭ ਤੋਂ ਵੱਡਾ ਸ਼ੌਅ ਹੈ। ਇਸ ਦੌਰਾਨ ਕੋਈ ਅੰਤਰਰਾਸ਼ਟਰੀ ਮੈਚ ਆਯੋਜਿਤ ਨਹੀਂ ਕੀਤਾ ਜਾਵੇ। 'ਵੈਰੀ ਵੈਰੀ ਸਿੰਪਲ'। ਇੰਗਲੈਂਡ ਦੇ 14 ਕ੍ਰਿਕਟਰ ਆਈ. ਪੀ. ਐੱਲ. ਖੇਡ ਰਹੇ ਹਨ, ਜਿਸ 'ਚ ਇਯੋਨ ਮੋਰਗਨ, ਜੋਸ ਬਟਲਰ, ਬੇਨ ਸਟੋਕਸ, ਜਾਨੀ ਬੇਅਰਸਟੋ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- NZ v BAN : ਸਾਊਥੀ ਦਾ ਵੱਡਾ ਕਾਰਨਾਮਾ, ਅਫਰੀਦੀ ਦੇ ਰਿਕਾਰਡ ਨੂੰ ਤੋੜ ਕੇ ਰਚਿਆ ਇਤਿਹਾਸ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਹੀ ਕੰਬੀਨੇਸ਼ਨ ਤਿਆਰ ਕਰ ਕੇ ਵਾਪਸੀ ਦੀ ਕੋਸ਼ਿਸ਼ ਕਰਨਗੇ ਨਾਈਟ ਰਾਈਡਰਜ਼
NEXT STORY