ਨਵੀਂ ਦਿੱਲੀ- wwe ਰੈਸਲਰ ਦਿ ਗ੍ਰੇਟ ਖਲੀ @ ਦਲੀਪ ਸਿੰਘ ਰਾਣਾ ਨੇ kissing scene ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਆਪਣੇ ਇਕ ਇੰਟਰਵਿਊ 'ਚ ਖਲੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਘਰਵਾਲੀ ਨੇ wwe ਦੇ ਇਕ ਮੁਕਾਬਲੇ 'ਚ ਉਨ੍ਹਾਂ ਨੂੰ ਕਿਸੇ ਹੋਰ ਮਹਿਲਾ (ਮਿੱਕੀ ਜੇਮਸ) ਨੂੰ kiss ਕਰਦੇ ਦੇਖਿਆ ਤਾਂ ਜਲਦੀ ਹੀ ਉਨ੍ਹਾਂ ਨੂੰ ਘਰ ਆਊਣ ਲਈ ਕਿਹਾ ਸੀ।
ਇਸ ਮਾਮਲੇ 'ਚ ਸਫਾਈ ਦਿੰਦੇ ਹੋਏ ਖਲੀ ਨੇ ਕਿਹਾ ਕਿ kiss ਕਰਨਾ ਇਕ ਪ੍ਰੋਫੈਸ਼ਨਲ commitment ਦਾ ਹਿੱਸਾ ਸੀ। ਇਹ ਗੱਲ ਮੈਂ ਆਪਣੀ ਘਰਵਾਲੀ ਨੂੰ ਬੜੀ ਮੁਸ਼ਕਲ ਸਮਝਾਈ। ਇਹ ਘਟਨਾ 2009 ਦੀ ਹੈ। ਦੱਸਣਯੋਗ ਹੈ ਕਿ ਮਿੱਕੀ ਜੇਮਸ ਤੋਂ ਇਲਾਵਾ ਖਲੀ ਨੇ wwe ਫਾਈਟ ਦੀ ਹੋਸਟ ਨੂੰ ਰਿੰਗ ਅੰਦਰ ਕਾਫੀ ਲੰਮੀ kiss ਕੀਤੀ, ਜਿਸ ਕਰਕੇ ਉਸ ਹੋਸਟ ਨੂੰ ਸੰਭਲਣ 'ਚ 5 ਮਿੰਟ ਦਾ ਸਮਾਂ ਲੱਗ ਗਿਆ ਸੀ।
ਖਿਡਾਰੀਆਂ ਵਲੋਂ ਮੈਚ ਫਿਕਸ ਕਰਨ ਦੀ ਕੋਸ਼ਿਸ਼ ਦੀ ਜਾਂਚ ਕਰ ਰਿਹਾ ਹੈ ਸ਼੍ਰੀਲੰਕਾ
NEXT STORY