ਸੁਲਤਾਨਪੁਰ ਲੋਧੀ (ਬਿਊਰੋ)— ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਿਖੇ 'ਬੀ' ਡਵੀਜ਼ਨ ਦੀ ਲੜਕੀਆਂ ਦੀ ਸਪੰਨ ਹੋਈ ਕਬੱਡੀ ਚੈਂਪੀਅਨਸ਼ਿਪ 'ਚ ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਚੈਂਪੀਅਨ ਬਣਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਦੇ ਪਿ੍ਰੰਸੀਪਲ ਡਾਕਟਰ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪਹਿਲੇ ਨਾਕ ਆਊਟ ਰਾਊਂਡ 'ਚ ਜਨਤਾ ਕਾਲਜ ਕਰਤਾਰਪੁਰ ਦੀ ਟੀਮ ਨੂੰ ਤੇ ਫਿਰ ਲੀਗ ਮੈਚਾਂ 'ਚ ਗੁਰੂ ਨਾਨਕ ਕਾਲਜ ਬਟਾਲਾ, ਜੀ.ਐਨ. ਕਾਲਜ ਬੰਗਾ ਅਤੇ ਐਸ.ਡੀ.ਐਸ.ਪੀ. ਕਾਲਜ ਰਈਆ ਨੂੰ ਹਰਾ ਕੇ ਖਾਲਸਾ ਕਾਲਜ ਨੇ ਚੈਂਪੀਅਨ ਦਾ ਖਿਤਾਬ ਆਪਣੇ ਨਾਂ ਕੀਤਾ।
ਹਾਕੀ ਵਰਲਡ ਕੱਪ ਲਈ ਪਾਕਿਸਤਾਨ ਨੂੰ ਸੱਦਾ ਦਿੱਤਾ ਜਾਵੇਗਾ : ਬੱਤਰਾ
NEXT STORY