ਨਵੀਂ ਦਿੱਲੀ- ਭਾਰਤੀ ਖੇਡ ਅਥਾਰਟੀ ਨੇ ਲਕਸ਼ ਏਸ਼ੀਅਨ ਖੇਡ ਸਮੂਹ ਯੋਜਨਾ ਦੇ ਤਹਿਤ ਜਾਪਾਨ ਵਿੱਚ 2026 ਵਿੱਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੀ ਤਿਆਰੀ ਵਜੋਂ ਇੱਕ ਵੱਡਾ ਕਦਮ ਚੁੱਕਿਆ ਹੈ। ਸਾਈ ਨੇ ਲਖਨਊ ਵਿੱਚ 48 ਕਰਾਟੇ ਖਿਡਾਰੀਆਂ ਲਈ 45 ਦਿਨਾਂ ਦਾ ਕੋਚਿੰਗ ਕੈਂਪ ਸ਼ੁਰੂ ਕੀਤਾ ਹੈ। ਇਹ ਕਰਾਟੇ ਕੈਂਪ ਲਖਨਊ ਸਥਿਤ ਸਾਈ ਖੇਤਰੀ ਕੇਂਦਰ ਵਿੱਚ 17 ਨਵੰਬਰ ਨੂੰ ਸ਼ੁਰੂ ਹੋਇਆ ਹੈ ਅਤੇ ਇਹ 31 ਦਸੰਬਰ ਤੱਕ ਚੱਲੇਗਾ। ਸਾਈ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ ਇਸ ਕੈਂਪ ਵਿੱਚ ਕੁੱਲ 64 ਮੈਂਬਰ ਸ਼ਾਮਲ ਹਨ। ਇਨ੍ਹਾਂ ਵਿੱਚ 48 ਖਿਡਾਰੀ (24 ਪੁਰਸ਼ ਅਤੇ 24 ਮਹਿਲਾ ਖਿਡਾਰੀ), 12 ਕੋਚ ਅਤੇ ਚਾਰ ਸਹਾਇਕ ਕਰਮਚਾਰੀ ਸ਼ਾਮਲ ਹਨ। ਇਸ ਪੂਰੇ ਕੈਂਪ ਲਈ ਰਾਸ਼ਟਰੀ ਖੇਡ ਮਹਾਸੰਘ ਯੋਜਨਾ ਤਹਿਤ 1.42 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਲਖਨਊ ਵਿੱਚ ਆਯੋਜਿਤ ਇਸ ਸਿਖਲਾਈ ਕੈਂਪ ਵਿੱਚ ਅਜਿਹੀਆਂ ਪ੍ਰਤਿਭਾਵਾਂ ਦੀ ਪਛਾਣ ਕੀਤੀ ਜਾਵੇਗੀ, ਜਿਨ੍ਹਾਂ ਨੂੰ ਅਗਲੇ ਸਾਲ 19 ਸਤੰਬਰ ਤੋਂ 4 ਅਕਤੂਬਰ ਤੱਕ ਹੋਣ ਵਾਲੀਆਂ ਏਸ਼ੀਅਨ ਖੇਡਾਂ ਦੀ ਤਿਆਰੀ ਲਈ ਵਿਦੇਸ਼ਾਂ ਵਿੱਚ ਖੇਡਣ ਦਾ ਮੌਕਾ ਮਿਲੇਗਾ।
ਏਐਫਸੀ ਅੰਡਰ-17 ਏਸ਼ੀਅਨ ਕੱਪ 2026 ਕੁਆਲੀਫਾਇਰ ਲਈ ਭਾਰਤੀ ਟੀਮ ਦਾ ਐਲਾਨ
NEXT STORY