ਜਲੰਧਰ— ਇੰਡੋਨੇਸ਼ੀਆ ਦੇ ਜਕਾਰਤਾ-ਪਾਲੇਮਬਾਂਗ 'ਚ 18ਵੀਂ ਏਸ਼ੀਆਈ ਖੇਡਾਂ ਖੇਡੀਆਂ ਜਾ ਰਹੀਆਂ ਹਨ। ਇਸ ਦੌਰਾਨ ਏਸ਼ੀਆ ਓਲੰਪਿਕ ਪ੍ਰੀਸ਼ਦ ਨੇ ਭਾਰਤੀ ਖੇਡ ਖੋ-ਖੋ ਨੂੰ ਮਾਨਤਾ ਦੇ ਦਿੱਤੀ ਹੈ। ਭਾਰਤ ਦੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਇਸ ਫੈਸਲੇ ਦਾ ਸੁਆਗਤ ਕੀਤਾ। ਖੋ-ਖੋ ਨੂੰ ਮਾਨਤਾ ਦੇਣ ਦਾ ਫੈਸਲਾ 19 ਅਗਸਤ ਨੂੰ ਏਸ਼ੀਆ ਓਲੰਪਿਕ ਪ੍ਰੀਸ਼ਦ ਦੇ ਜਨਰਲ ਇਜਲਾਸ ਦੌਰਾਨ ਲਿਆ ਗਿਆ। ਅਗਲੀਆ ਏਸ਼ੀਆਈ ਖੇਡਾਂ 'ਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਨਾਲ ਖੋ-ਖੋ ਨੂੰ ਹੁਣ ਏਸ਼ੀਆਈ ਇਨਡੋਰ 'ਚ ਖੇਡਾਂ 'ਚ ਪ੍ਰਦਰਸ਼ਨੀ ਖੇਡ ਵਜੋਂ ਸ਼ਾਮਲ ਕੀਤਾ ਜਾਵੇਗਾ।
ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਕਿਹਾ ਕਿ ਇਹ ਬਹੁਤ ਵਧੀਆ ਹੈ ਭਾਰਤੀ ਖੇਡ ਖੋ-ਖੋ ਨੂੰ ਏਸ਼ੀਆਈ ਖੇਡਾਂ 'ਚ ਇਕ ਮੁਕੰਮਲ ਖੇਡ ਵਜੋਂ ਮਾਨਤਾ ਦਿੱਤੀ ਗਈ ਹੈ। ਇਸ ਨਾਲ ਖੇਡਾਂ ਦੀ ਦੁਨੀਆਂ 'ਚ ਭਾਰਤ ਦੇ ਪ੍ਰਭਾਵ ਦਾ ਪਤਾ ਚੱਲਦਾ ਹੈ ਤੇ ਇਸ ਨਾਲ ਖੋ-ਖੋ ਨੂੰ ਦੇਸ਼ ਦੀ ਸਰਹੱਦ ਤੋਂ ਬਾਹਰ ਏਸ਼ੀਆਈ ਦੇਸ਼ਾਂ ਤੇ ਜਲਦੀ ਹੀ ਦੁਨੀਆ ਭਰ 'ਚ ਲਿਜਾਣ 'ਚ ਮਦਦ ਮਿਲੇਗੀ।
ਤੀਰਅੰਦਾਜ਼ੀ : ਦੀਪਿਕਾ ਸਮੇਤ 6 ਤੀਰਅੰਦਾਜ਼ਾਂ ਨੇ ਕਾਇਮ ਰੱਖੀਆਂ ਉਮੀਦਾਂ
NEXT STORY