ਮੁੰਬਈ- ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਅਤੇ ਅਦਾਕਾਰਾ ਖੁਸ਼ੀ ਮੁਖਰਜੀ ਵਿਚਕਾਰ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹਾਲ ਹੀ ਵਿੱਚ ਖੁਸ਼ੀ ਮੁਖਰਜੀ ਨੇ ਸੂਰਿਆਕੁਮਾਰ ਯਾਦਵ ਬਾਰੇ ਇੱਕ ਅਜਿਹਾ ਦਾਅਵਾ ਕੀਤਾ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਹੰਗਾਮਾ ਮਚ ਗਿਆ। ਹੁਣ ਇਸ ਮਾਮਲੇ ਵਿੱਚ 100 ਕਰੋੜ ਰੁਪਏ ਦੇ ਮਾਣਹਾਨੀ ਕੇਸ ਦੀਆਂ ਖ਼ਬਰਾਂ ਦਰਮਿਆਨ ਅਦਾਕਾਰਾ ਨੇ ਆਪਣੀ ਚੁੱਪੀ ਤੋੜੀ ਹੈ।
ਕੀ ਸੀ ਖੁਸ਼ੀ ਮੁਖਰਜੀ ਦਾ ਦਾਅਵਾ?
ਖੁਸ਼ੀ ਮੁਖਰਜੀ ਨੇ ਇੱਕ ਮੀਡੀਆ ਇੰਟਰਵਿਊ ਦੌਰਾਨ ਦਾਅਵਾ ਕੀਤਾ ਸੀ ਕਿ ਕ੍ਰਿਕਟਰ ਸੂਰਿਆਕੁਮਾਰ ਯਾਦਵ ਉਸ ਨੂੰ ਅਕਸਰ ਮੈਸੇਜ ਕਰਦੇ ਹੁੰਦੇ ਸਨ। ਉਨ੍ਹਾਂ ਕਿਹਾ ਸੀ, "ਮੈਂ ਕਿਸੇ ਵੀ ਕ੍ਰਿਕਟਰ ਨੂੰ ਡੇਟ ਨਹੀਂ ਕਰਨਾ ਚਾਹੁੰਦੀ, ਪਰ ਕਈ ਕ੍ਰਿਕਟਰ ਮੇਰੇ ਪਿੱਛੇ ਪਏ ਹਨ। ਸੂਰਿਆਕੁਮਾਰ ਯਾਦਵ ਮੈਨੂੰ ਪਹਿਲਾਂ ਕਾਫੀ ਮੈਸੇਜ ਕਰਦੇ ਸਨ, ਪਰ ਹੁਣ ਸਾਡੀ ਜ਼ਿਆਦਾ ਗੱਲ ਨਹੀਂ ਹੁੰਦੀ"। ਇਸ ਬਿਆਨ ਤੋਂ ਬਾਅਦ ਕ੍ਰਿਕਟਰ ਦੇ ਪ੍ਰਸ਼ੰਸਕਾਂ ਨੇ ਖੁਸ਼ੀ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਅਤੇ ਉਨ੍ਹਾਂ 'ਤੇ ਪਬਲਿਸਿਟੀ ਸਟੰਟ ਕਰਨ ਦੇ ਦੋਸ਼ ਲਗਾਏ।
100 ਕਰੋੜ ਦਾ ਮਾਣਹਾਨੀ ਕੇਸ ਅਤੇ ਖੁਸ਼ੀ ਦਾ ਜਵਾਬ
ਖੁਸ਼ੀ ਦੇ ਇਸ ਬਿਆਨ ਤੋਂ ਬਾਅਦ ਚਰਚਾ ਸੀ ਕਿ ਇਨਫਲੂਐਂਸਰ ਫੈਜ਼ਾਨ ਅੰਸਾਰੀ ਨੇ ਉਨ੍ਹਾਂ ਖ਼ਿਲਾਫ਼ 100 ਕਰੋੜ ਰੁਪਏ ਦਾ ਮਾਣਹਾਨੀ ਕੇਸ ਦਰਜ ਕਰਵਾਇਆ ਹੈ। ਜਦੋਂ ਖੁਸ਼ੀ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ:
• "ਮੇਰੇ ਕੋਲ ਕੋਈ ਲੀਗਲ ਨੋਟਿਸ ਨਹੀਂ ਆਇਆ ਹੈ। ਇਹ ਸਭ ਅਫ਼ਵਾਹਾਂ ਹਨ"।
• ਖੁਸ਼ੀ ਨੇ ਅੱਗੇ ਕਿਹਾ ਕਿ ਸ਼ਾਇਦ ਉਨ੍ਹਾਂ ਨੂੰ ਇਹ ਗੱਲ ਜਨਤਕ ਤੌਰ 'ਤੇ ਨਹੀਂ ਕਹਿਣੀ ਚਾਹੀਦੀ ਸੀ ਕਿ ਸੂਰਿਆਕੁਮਾਰ ਨਾਲ ਉਨ੍ਹਾਂ ਦੀ ਗੱਲ ਹੁੰਦੀ ਸੀ, ਪਰ ਇਸ ਨਾਲ ਕਿਸੇ ਦੀ ਇਮੇਜ ਖ਼ਰਾਬ ਨਹੀਂ ਹੁੰਦੀ।
• ਉਨ੍ਹਾਂ ਨੇ ਵਿਰੋਧ ਕਰਨ ਵਾਲੇ ਇਨਫਲੂਐਂਸਰਾਂ ਨੂੰ ‘ਸਸਤੇ’ ਕਰਾਰ ਦਿੰਦਿਆਂ ਕਿਹਾ ਕਿ ਉਹ ਸਿਰਫ਼ ‘ਬਲਦੀ ਅੱਗ ’ਚ ਹੱਥ ਸੇਕਣ’ ਲਈ ਆਏ ਹਨ।
‘ਗਲਤ ਕੀ ਹੈ?’
ਅਦਾਕਾਰਾ ਨੇ ਸਾਫ਼ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਬਦਨਾਮ (Defame) ਨਹੀਂ ਕੀਤਾ ਹੈ। ਉਨ੍ਹਾਂ ਮੁਤਾਬਕ, "ਜੇਕਰ ਸਾਡੀ ਗੱਲ ਹੁੰਦੀ ਸੀ ਤਾਂ ਇਸ ਵਿੱਚ ਗਲਤ ਕੀ ਹੈ? ਮੈਂ ਕੋਈ ਗਲਤ ਗੱਲ ਨਹੀਂ ਕਹੀ"। ਫਿਲਹਾਲ ਸੂਰਿਆਕੁਮਾਰ ਯਾਦਵ ਵੱਲੋਂ ਇਸ ਪੂਰੇ ਵਿਵਾਦ 'ਤੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਭਾਰਤ ਵਿਰੁੱਧ T20 WC ਦੀ ਤਿਆਰੀ ਲਈ ਸੁਨਹਿਰੀ ਮੌਕਾ : ਕੀਵੀ ਤੇਜ਼ ਗੇਂਦਬਾਜ਼ ਲਾਕੀ ਫਰਗੂਸਨ
NEXT STORY