ਸਪੋਰਟਸ ਡੈਸਕ-ਪਾਕਿਸਤਾਨ ਵਿਰੁੱਧ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਐਤਵਾਰ ਨੂੰ ਦੁਬਈ ਦੇ ਮੈਦਾਨ 'ਚ ਸੁਪਰ-4 ਤਹਿਤ ਖੇਡੇ ਗਏ ਮੁਕਾਬਲੇ 'ਚ ਵਿਰਾਟ ਕੋਹਲੀ ਨੇ ਛੱਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਕੋਹਲੀ ਦਾ ਇਹ ਟੀ-20 ਇੰਟਰਨੈਸ਼ਨ ਕਰੀਅਰ ਦਾ 32ਵਾਂ ਅਰਧ ਸੈਂਕੜਾ ਹੈ। ਕੋਹਲੀ ਨੇ ਆਪਣੀ ਪਾਰੀ ਦੌਰਾਨ ਪਾਕਿਸਤਾਨ ਦੇ ਹਰੇਕ ਗੇਂਦਬਾਜ਼ ਨੂੰ ਆਪਣੇ ਸ਼ਾਨਦਾਕ ਸ਼ਾਟ ਨਾਲ ਰੂ ਬ ਰੂ ਕਰਵਾਇਆ। ਵਿਰਾਟ ਕੋਹਲੀ ਨੇ ਅਰਧ ਸੈਂਕੜਾ ਬਣਾ ਕੇ ਟੀਮ ਇੰਡੀਆ ਦੀ ਜਰਸੀ ਨੂੰ ਚੁੰਮਿਆ। ਇਹ ਪਾਕਿਸਤਾਨ ਵਿਰੁੱਧ ਉਨ੍ਹਾਂ ਦਾ ਚੌਥਾ ਅਰਧ ਸੈਂਕੜਾ ਹੈ।
ਟੀ-20ਈ 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ
32 ਵਿਰਾਟ ਕੋਹਲੀ, ਭਾਰਤ
27 ਰੋਹਿਤ ਸ਼ਰਮਾ, ਭਾਰਤ
32 ਬਾਬਰ ਆਜ਼ਮ, ਪਾਕਿਸਤਾਨ
32 ਡੇਵਿਡ ਵਾਰਨਰ, ਆਸਟ੍ਰੇਲੀਆ
32 ਮਾਰਟਿਨ ਗੁਪਟਿਲ, ਨਿਊਜ਼ੀਲੈਂਡ
ਇਹ ਵੀ ਪੜ੍ਹੋ : ਯੂਕ੍ਰੇਨ ਦੀ ਬੰਦਰਗਾਹ ਸ਼ਹਿਰ ਮਿਕੋਲੈਵ ਤੇ ਖਾਰਕੀਵ 'ਚ ਰੂਸ ਨੇ ਕੀਤੀ ਗੋਲਾਬਾਰੀ
ਟੀ-20 ਈ 'ਚ ਪਾਕਿਸਤਾਨ ਵਿਰੁੱਧ ਵਿਰਾਟ ਕੋਹਲੀ
78*(61)
9(11)
27(22)
36*(32)
49(51)
55*(37)
57(49)
35(34)
60(44)
ਇਹ ਵੀ ਪੜ੍ਹੋ : ਮੰਗੋਲੀਆ ਤੇ ਜਾਪਾਨ ਦੇ ਪੰਜ ਦਿਨਾ ਦੌਰੇ 'ਤੇ ਰਵਾਨਾ ਹੋਣਗੇ ਰਾਜਨਾਥ ਸਿੰਘ
ਏਸ਼ੀਆ ਕੱਪ 2022 'ਚ ਸਭ ਤੋਂ ਜ਼ਿਆਦਾ ਦੌੜਾਂ
171 ਮੁਹੰਮਦ ਰਿਜ਼ਵਾਨ (ਅਰਧ ਸੈਂਕੜੇ ਤੱਕ)
154 ਵਿਰਾਟ ਕੋਹਲੀ
135 ਰਹਿਮਾਨਉੱਲ੍ਹਾ ਗੁਰਬਾਜ਼
99 ਸੂਰਿਆਕੁਮਾਰ ਯਾਦਵ
98 ਕੁਸਲ ਮੈਂਡਿਸ
ਕੋਹਲੀ ਦੀਆਂ ਟੀ-20 ਇੰਟਰਨਸ਼ੈਨਲ 'ਚ ਹੁਣ 3462 ਦੌੜਾਂ ਹੋ ਗਈਆਂ ਹਨ। ਇਨ੍ਹਾਂ 'ਚੋਂ 406 ਦੌੜਾਂ ਪਾਕਿਸਤਾਨ ਵਿਰੁੱਧ ਹਨ ਉਹ ਵੀ 9 ਮੈਚਾਂ 'ਚ। ਵਿਰਾਟ ਦੀ ਇਸ ਦੇ ਨਾਲ ਹੀ ਟੀ-20 ਇੰਟਰਨੈਸ਼ਨਲ 'ਚ ਔਸਤ 50 ਤੋਂ ਉੱਪਰ ਹੋ ਗਈ ਹੈ। ਵਿਰਾਟ ਜਦ ਵੀ ਪਾਕਿਸਤਾਨ ਵਿਰੁੱਧ ਹੁੰਦੇ ਹਨ ਆਪਣੀ ਟੀਮ ਲਈ ਜ਼ਿਆਦਾਤਰ ਸਭ ਤੋਂ ਵਧ ਸਕੋਰ ਹੁੰਦਾ ਹੈ। ਜੇਕਰ 2007 (ਗੌਤਮ ਗੰਭੀਰ) ਦਾ ਮੈਚ ਛੱਡ ਦਿੱਤਾ ਜਾਵੇ ਤਾਂ ਹਰ ਵਾਰ ਵਿਰਾਟ ਕੋਹਲੀ ਟੀਮ ਇੰਡੀਆ ਲਈ ਸਭ ਤੋਂ ਵੱਧ ਸਕੋਰਰ ਸਨ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਫਿਸਲੀ ਜ਼ੁਬਾਨ, ਕਿਹਾ-UP ਸਰਕਾਰ ’ਚ ਆਟਾ 22 ਰੁਪਏ ਲੀਟਰ ਸੀ, ਜੋ ਹੁਣ 40 ਰੁਪਏ ਲੀਟਰ ਹੈ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸ
IND vs PAK: ਰੋਹਿਤ ਨੇ ਮਾਰੇ ਛੱਕੇ, ਟ੍ਰੋਲ ਹੋਏ ਮੁਹੰਮਦ ਰਿਜ਼ਵਾਨ, ਪ੍ਰਸ਼ੰਸਕਾਂ ਨੇ ਲਿਖਿਆ-LBW ਦੀ ਅਪੀਲ ਨਹੀਂ ਕਰ ਰਹ
NEXT STORY