ਪੰਚਕੂਲਾ (ਹਰਿਆਣਾ)- ਹਰਿਆਣਾ ਦੀ ਕਿਰਨ ਪਹਿਲ ਨੇ ਵੀਰਵਾਰ ਨੂੰ ਇਥੇ ਰਾਸ਼ਟਰੀ ਅੰਤਰਰਾਜੀ ਐਥਲੈਟਿਕਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ 50.92 ਸਕਿੰਟ ਦਾ ਸਮਾਂ ਲੈ ਕੇ ਔਰਤਾਂ ਦੇ 400 ਮੀਟਰ ਮੁਕਾਬਲੇ ’ਚ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਔਰਤਾਂ ਦੀ 400 ਮੀਟਰ ਦੌੜ ’ਚ ਕੁਆਲੀਫਾਇੰਗ ਮਾਰਕ 50.95 ਸਕਿੰਟ ਸੀ, ਜਿਸ ਨਾਲ ਕਿਰਨ ਨੂੰ ਅਗਲੇ ਮਹੀਨੇ ਹੋਣ ਵਾਲੇ ਓਲੰਪਿਕ ਲਈ ਕੋਟਾ ਹਾਸਲ ਕਰਨ ’ਚ ਸਫਲਤਾ ਮਿਲੀ।
ਇਹ ਇਸ ਸੀਜ਼ਨ ਦਾ ਉਸ ਦਾ ਸਭ ਤੋਂ ਵਧੀਆ ਸਮਾਂ ਸੀ ਅਤੇ ਇਸ ਦੇ ਨਾਲ ਉਹ 51 ਸਕਿੰਟਾਂ ਤੋਂ ਵੀ ਘੱਟ ਸਮੇਂ ’ਚ ਦੌੜ ਪੂਰੀ ਕਰਨ ਵਾਲੀ ਦੂਜੀ ਭਾਰਤੀ ਮਹਿਲਾ ਵੀ ਬਣ ਗਈ। ਉਹ ਗੁਜਰਾਤ ਦੀ ਦੇਵੀ ਅਨੀਬਾ ਜਾਲਾ ਤੋਂ ਅੱਗੇ ਰਹੀ ਜੋ 53.44 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਹੀ। ਕੇਰਲ ਦੀ ਸਨੇਹਾ 53.51 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ 'ਤੇ ਰਹੀ।
ICC T20 CWC : CWC 2022 ਦਾ ਬਦਲਾ ਹੋਇਆ ਪੂਰਾ, ਇੰਗਲੈਂਡ ਨੂੰ ਹਰਾ ਕੇ ਫਾਈਨਲ 'ਚ ਪੁੱਜੀ ਟੀਮ ਇੰਡੀਆ
NEXT STORY