ਨਵੀਂ ਦਿੱਲੀ— ਟੈਸਟ ਕ੍ਰਿਕਟ ਲਈ ਸ਼੍ਰੀਲੰਕਾ ਦੌਰੇ ਉੱਤੇ ਪਹੁੰਚੀ ਭਾਰਤੀ ਟੀਮ ਸਾਹਮਣੇ ਹੁਣ ਨਵੀਂ ਸਮੱਸਿਆ ਪੈਦਾ ਹੋ ਗਈ ਹੈ। ਕਿਉਂਕਿ ਟੀਮ ਦੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਦੇ ਬੀਮਾਰ ਹੋਣ ਦੀ ਖਬਰ ਹੈ। ਜਿਸਦੇ ਚਲਦੇ ਹੁਣ ਸ਼੍ਰੀਲੰਕਾ ਖਿਲਾਫ ਉਨ੍ਹਾਂ ਦੇ ਮੈਚ ਖੇਡਣ ਉੱਤੇ ਸ਼ੱਕੀ ਹਾਲਤ ਬਣੀ ਹੋਈ ਹੈ । ਸੂਤਰਾਂ ਦੀ ਮੰਨੀਏ ਤਾਂ ਰਾਹੁਲ ਬੁਖਾਰ ਨਾਲ ਪੀੜਿਤ ਹੈ ਜਿਸਦੀ ਵਜ੍ਹਾ ਨਾਲ ਉਨ੍ਹਾਂ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਦੱਸ ਦਈਏ ਕਿ ਭਾਰਤੀ ਟੀਮ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਸ਼੍ਰੀਲੰਕਾ ਦੌਰ ਉੱਤੇ ਹੈ। 26 ਜੁਲਾਈ (2017) ਨੂੰ ਦੋਨਾਂ ਟੀਮਾਂ ਦਰਮਿਆਨ ਪਹਿਲਾ ਮੈਚ ਗਾਲ ਵਿੱਚ ਖੇਡਿਆ ਜਾਵੇਗਾ। ਕਰਨਾਟਕ ਦਾ ਇਹ ਬੱਲੇਬਾਜ਼ ਹਾਲ ਹੀ ਵਿੱਚ ਕਰੀਬ ਚਾਰ ਮਹੀਨੇ ਦੀ ਇੰਜ਼ਰੀ ਦੇ ਬਾਅਦ ਵਾਪਸ ਮੈਦਾਨ ਉੱਤੇ ਪਰਤਿਆ ਹੈ।
ਜਾਣਕਾਰੀ ਲਈ ਦੱਸ ਦਈਏ ਕਿ ਰਾਹੁਲ ਦੇ ਇਲਾਵਾ ਭਾਰਤੀ ਟੀਮ ਦੇ ਦੂਜੇ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਵੀ ਕਲਾਈ ਦੀ ਇੰਜ਼ਰੀ ਤੋਂ ਗੁਜ਼ਰ ਰਹੇ ਹਨ। ਵਿਜੇ ਵੀ ਆਸਟਰੇਲੀਆ ਸੀਰੀਜ਼ ਵਿੱਚ ਜ਼ਖਮੀ ਹੋਏ ਸਨ। ਉਸ ਦੌਰਾਨ ਉਨ੍ਹਾਂ ਨੇ ਸੱਜੇ ਹੱਥ ਦੀ ਕਲਾਈ ਉੱਤੇ ਤੇਜ਼ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਨੂੰ ਸ਼ਿਖਰ ਧਵਨ ਦੀ ਜਗ੍ਹਾ ਖਿਡਾਇਆ ਗਿਆ ਸੀ। ਹੋਮ ਗਰਾਊਂਡ ਉੱਤੇ ਲਗਾਤਾਰ 12 ਟੈਸਟ ਮੈਚ ਖੇਡਣ ਵਾਲੇ ਸੱਜੇ ਹੱਥ ਦੇ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਨੇ ਆਸਟਰਲੀਆ ਸੀਰੀਜ਼ ਵਿੱਚ ਇਕ ਵੀ ਮੈਚ ਨਹੀਂ ਖੇਡਿਆ ਸੀ। ਅਜਿਹਾ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਦੀ ਕਲਾਈ ਵਿੱਚ ਸੱਟ ਲੱਗ ਗਈ ਸੀ।
ਕੁਝ ਇਸ ਤਰ੍ਹਾਂ ਲਗਾ ਦਿੱਤੇ ਇਕ ਓਵਰ 'ਚ 6 ਛੱਕੇ, ਬਣ ਗਿਆ ਨਵਾਂ 'ਸਿਕਸਰ ਕਿੰਗ'
NEXT STORY