ਕੋਲੰਬੋ– ਤਕਰੀਬਨ ਦੋ ਸਾਲ ਪਹਿਲਾਂ ਕੁਲਦੀਪ ਯਾਦਵ ਦਾ ਕੌਮਾਂਤਰੀ ਕਰੀਅਰ ਖਤਮ ਹੁੰਦਾ ਦਿਸ ਰਿਹਾ ਸੀ ਤੇ ਆਈ. ਪੀ. ਐੱਲ. ਵਿਚ ਵੀ ਪੂਰੇ ਸੈਸ਼ਨ ’ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਉਸ ਨੂੰ ਮੌਕਾ ਨਹੀਂ ਦਿੱਤਾ ਪਰ ਪਿਛਲੇ ਸਾਲ ਕੁਲਦੀਪ ਨੇ ਵਾਪਸੀ ਕੀਤੀ ਤੇ ਵਿਸ਼ਵ ਕੱਪ ਲਈ ਚੁਣੀ ਗਈ 15 ਮੈਂਬਰੀ ਭਾਰਤੀ ਟੀਮ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਰਿਹਾ। ਉਸ ਨੂੰ ਲੈੱਗ ਸਪਿਨਰ ਯੁਜਵੇਂਦਰ ਚਾਹਲ ਤੇ ਤਜਰਬੇਕਾਰ ਆਫ ਸਪਿਨਰ ਆਰ. ਅਸ਼ਵਿਨ ’ਤੇ ਤਵੱਜੋ ਦਿੱਤੀ ਗਈ। ਆਖਿਰ ਕੁਲਦੀਪ ਨੇ 13 ਵਨ ’ਚ 23 ਵਿਕਟਾਂ ਲੈ ਕੇ ਆਪਣਾ ਦਾਅਵਾ ਪੁਖਤਾ ਕੀਤਾ ਸੀ।
ਇਹ ਪਾਸਾ ਆਖਿਰ ਪਲਟਿਆ ਕਿਵੇਂ? ਕੁਲਦੀਪ ਦਾ ਬਚਪਨ ਦਾ ਕੋਚ ਕਪਿਲ ਪਾਂਡੇ ਇਸਦਾ ਸਿਹਰਾ ਉਸਦੀ ਪ੍ਰਤੀਬੱਧਤਾ ਨੂੰ ਦਿੰਦਾ ਹੈ। ਕਪਿਲ ਪਾਂਡੇ ਨੇ ਕਿਹਾ ਕਿ ਉਸਦਾ ਦਿਲ ਟੁੱਟ ਗਿਆ ਸੀ। ਭਾਰਤ ਲਈ ਖੇਡਣਾ ਤਾਂ ਛੱਡੋ, ਉਸ ਨੂੰ ਕੇ. ਕੇ. ਆਰ. ਵਿਚ ਵੀ ਮੌਕਾ ਨਹੀਂ ਮਿਲ ਰਿਹਾ ਸੀ। ਇਕ ਗੇਂਦਬਾਜ਼ ਲਈ ਆਪਣੇ ਹੁਨਰ ’ਤੇ ਲਗਾਤਾਰ ਕੰਮ ਕਰਦੇ ਰਹਿਣਾ ਜ਼ਰੂਰੀ ਹੈ ਪਰ ਉਸ ਨੇ ਹਾਰ ਨਹੀਂ ਮੰਨੀ ਤੇ ਨੈੱਟ ’ਤੇ ਮੇਰੇ ਨਾਲ ਲੰਬੇ ਸਮੇਂ ਤਕ ਪ੍ਰੈਕਟਿਸ ਕਰਦਾ ਰਿਹਾ। ਅਸੀਂ ਕਈ ਚੀਜ਼ਾਂ ’ਤੇ ਕੰਮ ਕੀਤਾ।’’
ਇਹ ਵੀ ਪੜ੍ਹੋ : WC 2023 : ਭਾਰਤ-ਪਾਕਿ ਮੈਚ ਦੀਆਂ ਟਿਕਟਾਂ ਦਾ ਮੁੱਲ ਜਾਣ ਹੋ ਜਾਵੋਗੇ ਹੈਰਾਨ, ਲੱਖਾਂ 'ਚ ਹੈ ਕੀਮਤ
ਕਿਸੇ ਵੀ ਕ੍ਰਿਕਟਰ ਨੂੰ ਅਜਿਹੇ ਮਾਰਗਦਰਸ਼ਕ ਦੀ ਲੋੜ ਹੁੰਦੀ ਹੈ ਜਿਸ ਨੂੰ ਇਸ ਸਥਿਤੀ ਦਾ ਤਜਰਬਾ ਹੋਵੇ ਤੇ ਕੁਲਦੀਪ ਲਈ ਉਹ ਵਿਅਕਤੀ ਸੀ ਸੁਨੀਲ ਜੋਸ਼ੀ। ਭਾਰਤ ਦੇ ਖੱਬੇ ਹੱਥ ਦੇ ਸਾਬਕਾ ਸਪਿਨਰ ਨੇ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਕੁਲਦੀਪ ਨੂੰ ਮਹੱਤਵਪੂਰਨ ਗੁਰ ਸਿਖਾਏ। ਜੋਸ਼ੀ ਨੇ ਕਿਹਾ ਕਿ ਮੈਂ ਉਸ ਸਮੇਂ ਚੋਣ ਕਮੇਟੀ ਵਿਚ ਸੀ ਜਦੋਂ ਕੁਲਦੀਪ ਖਰਾਬ ਦੌਰ ਵਿਚੋਂ ਲੰਘ ਰਿਹਾ ਸੀ। ਇੰਨੇ ਪ੍ਰਤਿਭਾਸ਼ਾਲੀ ਗੇਂਦਬਾਜ਼ ਨੂੰ ਇਸ ਤਰ੍ਹਾਂ ਦੇਖਣਾ ਦੁਖਦਾਇਕ ਸੀ। ਅਸੀਂ ਐੱਨ. ਸੀ. ਏ. ਵਿਚ ਮੁਲਾਕਾਤ ਕੀਤੀ ਤੇ ਅੱਗੇ ਦੀ ਰਣਨੀਤੀ ਬਣਾਈ। ਅਸੀਂ ਤਕਨੀਕੀ ਪਹਿਲੂਆਂ ’ਤੇ ਹੀ ਕੰਮ ਕਰ ਰਹੇ ਸੀ ਤਾਂ ਕਿ ਉਹ ਥੋੜ੍ਹੀ ਤੇਜ਼ ਗੇਂਦ ਕਰ ਸਕੇ। ਉਸਦੇ ਐਕਸ਼ਨ ਵਿਚ ਸੁਧਾਰ ਦੀ ਲੋੜ ਸੀ। ਉਸਦਾ ਫੋਕਸ ਵੀ ਭਟਕ ਗਿਆ ਸੀ ਪਰ ਹੁਣ ਤੁਹਾਨੂੰ ਬਦਲਾਅ ਨਜ਼ਰ ਆ ਰਿਹਾ ਹੋਵੇਗਾ।’’
ਆਈ. ਪੀ. ਐੱਲ. ਵਿਚ ਵੀ ਕੇ. ਕੇ. ਆਰ. ਤੋਂ ਦਿੱਲੀ ਕੈਪੀਟਲਸ ਵਿਚ ਆਉਣ ਦਾ ਕੁਲਦੀਪ ਨੂੰ ਫਾਇਦਾ ਮਿਲਿਆ। ਪਾਂਡੇ ਨੇ ਕਿਹਾ, 'ਕੁਲਦੀਪ ਨੇ ਮੈਨੂੰ ਦੱਸਿਆ ਕਿ ਦਿੱਲੀ ਕੈਪੀਟਲਸ ਦੇ ਮੁੱਖ ਕੋਚ ਰਿਕੀ ਪੋਂਟਿੰਗ ਨੇ ਉਸ ਨੂੰ ਬਹੁਤ ਉਤਸ਼ਾਹਿਤ ਕੀਤਾ। ਇਕ ਗੇਂਦਬਾਜ਼ ਲਈ ਕਪਤਾਨ ਅਤੇ ਕੋਚ ਦਾ ਸਮਰਥਨ ਬਹੁਤ ਜ਼ਰੂਰੀ ਹੁੰਦਾ ਹੈ। ਇਹੀ ਕਾਰਨ ਹੈ ਕਿ ਉਹ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਚਮਕਿਆ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੂਰਨ ਦਾ CPL 'ਚ ਦੂਜਾ ਸੈਂਕੜਾ, ਚੌਕੇ-ਛੱਕਿਆਂ ਦੀ ਮਦਦ ਨਾਲ ਖੇਡੀ ਧਮਾਕੇਦਾਰ ਪਾਰੀ
NEXT STORY