ਨਵੀਂ ਦਿੱਲੀ- ਦੱਖਣੀ ਅਫਰੀਕਾ 'ਚ ਸੀਰੀਜ਼ ਖੇਲ ਰਹੀ ਟੀਮ ਇੰਡੀਆ ਮੌਜੂਦਾ ਸੈਸ਼ਨ 'ਚ ਸ਼੍ਰੀਲੰਕਾ ਦੇ ਖਿਲਾਫ ਖੇਡੇਗੀ। ਅਪ੍ਰੈਲ 'ਚ ਸ਼ੁਰੂ ਹੋਣ ਵਾਲੇ 2018-19 ਸੈਸ਼ਨ ਦੀ ਸ਼ੁਰੂਆਤ 'ਚ ਭਾਰਤ 'ਚ ਆਈ. ਪੀ. ਐਲ. ਹੋਵੇਗਾ। ਜਿਸ ਕਾਰਣ ਟੀਮ ਇੰਡੀਆ ਅਪ੍ਰੈਲ ਅਤੇ ਮਈ 'ਚ ਕੋਈ ਮੈਚ ਨਹੀਂ ਖੇਡੇਗੀ। ਇੰਡੀਆ ਅਗਲੇ ਸੈਸ਼ਨ ਦੀ ਸ਼ੁਰੂਆਤ ਜੂਨ 'ਚ ਦੋ ਟੀ-20 ਖੇਡੇਗੀ। ਇਸ ਤੋਂ ਬਾਅਦ ਇੰਡੀਆ ਮੇਜ਼ਬਾਨ ਇੰਗਲੈਂਡ ਦੇ ਖਿਲਾਫ 5 ਟੈਸਟ, ਤਿੰਨ ਵਨਡੇ, ਤਿੰਨ ਟੀ-20 ਮੁਕਾਬਲੇ ਖੇਡੇਗੀ। ਲਗਭਗ ਦੋ ਮਹੀਨੇ ਵਿਰਾਟ ਦੀ ਸੇਨਾ ਇੰਗਲੈਂਡ ਦੌਰੇ 'ਤੇ ਰਹੇਗੀ।
ਬੀ. ਸੀ. ਸੀ. ਆਈ. ਨੇ 2018-19 ਦਾ ਜੋ ਸਮਾਸੂਚੀ ਤਿਆਰ ਕੀਤੀ। ਉਸ ਦੇ ਅਨੁਸਾਰ ਟੀਮ ਇੰਡੀਆ ਇਸ ਸਾਲ 12 ਟੈਸਟ, 30 ਵਨਡੇ, ਅਤੇ 21 ਟੀ-20 ਦੇ ਨਾਲ ਕੁਲ 63 ਮੈਚ ਖੇਡੇਗੀ। ਹਾਲਾਂਕਿ ਹਾਲਾਤ ਦੇ ਅਨੁਸਾਰ ਇਸ 'ਚ ਕੁਝ ਤਬਦੀਲੀ ਵੀ ਹੋ ਸਕਦੀ ਹੈ। ਟੀਮ ਇੰਡੀਆ ਅਗਲੇ ਸੈਸ਼ਨ 'ਚ ਚਾਰ ਵਿਦੇਸ਼ੀ ਦੌਰੇ ਕਰੇਗੀ ਜਦਕਿ ਚਾਰ ਟੀਮਾਂ ਭਾਰਤ ਦਾ ਦੌਰਾ ਕਰੇਗੀ। ਭਾਰਤ ਦੀ ਟੀਮ ਇਸ ਤੋਂ ਇਲਾਵਾ ਏਸ਼ੀਆ ਕੱਪ 'ਚ ਵੀ ਭਾਗ ਲਵੇਗੀ। ਬੀ. ਸੀ. ਸੀ. ਆਈ. ਦੇ ਭਵਿੱਖ ਦੋਰੇ 'ਚ ਏਸ਼ੀਆ ਕੱਪ ਨੂੰ ਵੀ ਜਗ੍ਹਾ ਮਿਲੀ ਹੈ। ਏਸ਼ੀਆ ਕੱਪ ਭਾਰਤ 'ਚ ਹੋਣਾ ਹੈ ਪਰ ਪਾਕਿਸਤਾਨ ਦੇ ਭਾਰਤ 'ਚ ਨਾਂ ਆਉਣ ਦੀ ਰੁਕਾਵਟ ਪਾਉਣ ਦੀ ਸਥਿਤੀ ਬੀ. ਸੀ. ਸੀ. ਆਈ. ਏਸ਼ਾਆ ਕੱਪ ਬੰਗਲਾਦੇਸ਼ ਯਾਂ ਸ਼੍ਰੀਲੰਕਾ 'ਚ ਕਰਵਾ ਸਕਦੀ ਹੈ।
ਖਾਲਸਾ ਕਾਲਜ ਦੀਆਂ ਕੁੜੀਆ ਬਣੀਆਂ ਕਬੱਡੀ ਚੈਂਪੀਅਨ
NEXT STORY