ਆਬੂ ਧਾਬੀ- ਰਾਇਲਜ਼ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਕਿਹਾ ਕਿ ਸਾਥੀ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਨਾਲ ਉਨ੍ਹਾਂ ਨੂੰ ਲੈਅ ਹਾਸਲ ਕਰਨ ਦਾ ਕਾਫੀ ਸਮਾਂ ਮਿਲ ਗਿਆ ਹੈ। ਕੋਹਲੀ ਨੇ 53 ਗੇਂਦਾਂ ਅਜੇਤੂ 72 ਦੌੜਾਂ ਦੀ ਮਦਦ ਨਾਲ ਆਰ. ਸੀ. ਬੀ. ਨੇ ਰਾਜਸਥਾਨ ਰਾਇਲਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਚਾਰ ਮੈਚਾਂ 'ਚ ਤੀਜੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਤਿੰਨ ਮੈਚਾਂ 'ਚ ਉਨ੍ਹਾਂ ਨੇ 14,1 ਅਤੇ 3 ਦੌੜਾਂ ਬਣਾਈਆਂ ਸਨ। ਮੈਂ ਜੋਸ ਨੂੰ ਕਹਿ ਰਿਹਾ ਸੀ ਕਿ ਮੈਨੂੰ ਇਸ ਖੇਡ ਨਾਲ ਪਿਆਰ ਅਤੇ ਨਫਰਤ ਦੋਵੇ ਹਨ। ਖਰਾਬ ਲੈਅ 'ਚ ਹੋਣ 'ਤੇ ਟੀਮ ਜੇਕਰ ਟੀਮ ਵਧੀਆ ਖੇਡ ਰਹੀ ਹੈ ਤਾਂ ਤੁਹਾਨੂੰ ਆਪਣੀ ਲੈਅ ਹਾਸਲ ਕਰਨ ਦੇ ਲਈ ਹੋਰ ਸਮਾਂ ਮਿਲ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੋ ਅਹਿਮ ਅੰਕ ਹਨ। ਪਿਛਲੇ ਮੈਚ ਤੋਂ ਬਾਅਦ ਉਸਦੀ ਹੌਸਲਾਅਫਜ਼ਾਈ ਜ਼ਰੂਰੀ ਸੀ। ਦੁਬਈ 'ਚ ਗਰਮੀ ਹੈ, ਇੱਥੇ ਆ ਕੇ ਹਵਾ ਕਾਰਨ ਚੰਗਾ ਮਹਿਸੂਸ ਕੀਤਾ।

ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ੁਰੂਆਤ ਵਧੀਆ ਕੀਤੀ ਹੈ ਅਤੇ ਇਸ ਲੈਅ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਾਂਗੇ। ਚਾਰ ਮੈਚਾਂ 'ਚ ਤੀਜਾ ਅਰਧ ਸੈਂਕੜਾ ਲਗਾਉਣ ਵਾਲੇ ਦੇਵਦੱਤ ਪਡੀਕਲ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਸੱਚਮੁੱਚ ਬਹੁਤ ਪ੍ਰਤਿਭਾਸ਼ਾਲੀ ਹੈ। ਉਸ ਦੇ ਸ਼ਾਟਸ ਕਲੀਨ ਹੁੰਦੇ ਹਨ। ਦੇਵਦੱਤ ਨੇ ਕਿਹਾ ਕਿ ਕੋਹਲੀ ਦੇ ਨਾਲ ਬੱਲੇਬਾਜ਼ੀ ਕਰਨਾ ਸੁਪਨੇ ਵਰਗਾ ਸੀ।

ਦੇਵਦੱਤ ਪਡਿਕਲ ਨੇ ਕੀਤਾ ਖੁਲਾਸਾ- ਕੋਹਲੀ ਪਾਰੀ ਦੌਰਾਨ ਵਾਰ-ਵਾਰ ਕੀ ਬੋਲ ਰਹੇ ਸਨ
NEXT STORY