ਸਪੋਰਟਸ ਡੈਸਕ— ਆਪਣੀ ਲਾਜਵਾਬ ਐਕਟਿੰਗ ਨਾਲ ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੇ ਬਾਲੀਵੁੱਡ ਦੇ ਮਹਾਨਾਇਕ ਅਤੇ ਬਿੱਗ ਬੀ ਦੇ ਨਾਂ ਨਾਲ ਮਸ਼ਹੂਰ ਐਕਟਰ ਅਮਿਤਾਭ ਬੱਚਨ ਨੂੰ ਦਾਦਾ ਸਾਹਿਬ ਫਾਲ ਕੇ ਇਨਾਮ ਨਾਲ ਸਨਮਾਨਤ ਕੀਤਾ ਗਿਆ। ਇਸ ਸਾਲ ਅਮਿਤਾਭ ਬੱਚਨ ਨੇ ਹਿੰਦੀ ਸਿਨੇਮਾ 'ਚ 50 ਸਾਲ ਵੀ ਪੂਰੇ ਕੀਤੇ ਹਨ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਅਮਿਤਾਭ ਨੂੰ ਐਵਾਰਡ ਮਿਲਣ ਤੋਂ ਬਾਅਦ ਸੋਸ਼ਲ ਮੀਡਿਆ 'ਤੇ ਖਾਸ ਵਧਾਈ ਦਿੱਤੀ।
ਦਰਅਸਲ ਕੋਹਲੀ ਨੇ ਆਪਣੇ ਟਵਿਟਰ ਅਕਾਊਂਟ ਵਲੋਂ ਟਵੀਟ ਕਰਦੇ ਹੋਏ ਲਿਖਿਆ, ''ਅਮਿਤਾਭ ਬੱਚਨ ਜੀ ਨੂੰ ਦਾਦਾ ਸਾਹਿਬ ਫਾਲ ਕੇ ਐਵਾਰਡ ਮਿਲਣ 'ਤੇ ਵਧਾਈ। ਭਾਰਤੀ ਸਿਨੇਮਾ ਯੋਗਦਾਨ ਦੇਣ ਲਈ ਧੰਨਵਾਦ ਸਰ। ਤੁਸੀਂ ਕਈ ਲੋਕਾਂ ਲਈ ਅਜੇ ਤੱਕ ਪ੍ਰੇਰਣਾ ਸਰੋਤ ਹੋ।''
ਸਦੀ ਦੇ ਮਹਾਨਾਇਕ ਅਮਿਤਾਭ ਨੂੰ ਫਿਲਮ ਜਗਤ ਦੇ ਸਭ ਤੋਂ ਵੱਡੇ ਐਵਾਰਡ- ਦਾਦਾ ਸਾਹਿਬ ਫਾਲਕੇ ਇਨਾਮ ਨਾਲ ਨਵਾਜੇ ਜਾਣ ਦਾ ਐਲਾਨ ਪਹਿਲਾਂ ਹੀ ਜਾ ਚੁੱਕਾ ਸੀ। ਸਿਹਤ ਠੀਕ ਨਾ ਹੋਣ ਦੇ ਕਾਰਨ ਉਹ ਨਿਰਧਾਰਤ ਸਮੇਂ ਤੇ ਇਹ ਐਵਾਰਡ ਕਬੂਲ ਨਹੀਂ ਕਰ ਸਕੇ ਸਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਿਤਾਭ ਨੂੰ ਐਤਵਾਰ ਨੂੰ ਰਾਸ਼ਟਰਪਤੀ ਭਵਨ 'ਚ ਆਯੋਜਿਤ ਇਕ ਸਮਾਗਮ 'ਚ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਨਵਾਜਿਆ ਗਿਆ। ਬਿੱਗ-ਬੀ ਨੂੰ ਇਹ ਐਵਾਰਡ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਹੱਥੋਂ ਪ੍ਰਦਾਨ ਕੀਤਾ ਗਿਆ। ਦੇਸ਼ ਦੇ ਸਭ ਤੋਂ ਵੱਡੇ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਤ ਕੀਤੇ ਜਾਣ 'ਤੇ ਉਨ੍ਹਾਂ ਨੇ ਦੇਸ਼ ਦੀ ਜਨਤਾ ਅਤੇ ਸਮਾਗਮ 'ਚ ਮੌਜੂਦ ਲੋਕਾਂ ਦਾ ਧੰਨਵਾਦ ਕੀਤਾ।
ਇੰਗਲਿਸ਼ ਫੁੱਟਬਾਲ ਦੀ ਦੂਜੀ ਸ਼੍ਰੇਣੀ ਦੀ ਟੀਮ ਨਾਲ ਖੇਡਣਗੇ ਵਾਇਨੇ ਰੂਨੀ
NEXT STORY