ਨਵੀਂ ਦਿੱਲੀ : ਭਾਰਤੀ ਕੋਹਲੀ ਦੇ ਰਵੱਈਏ 'ਤੇ ਹਰ ਕੋਈ ਸਵਾਲ ਚੁੱਕਦਾ ਹੈ। ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ ਦੌਰਾਨ ਜਦੋਂ ਉਸਦੀ ਟਿਮ ਪੇਨ ਨਾਲ ਬਹਿਸ ਹੋਈ ਤਾਂ ਕੋਹਲੀ ਨੂੰ ਘਮੰਡੀ ਅਤੇ ਬਤਮੀਜ਼ ਖਿਡਾਰੀ ਵੀ ਕਿਹਾ ਗਿਆ ਪਰ ਕੋਹਲੀ ਮੈਦਾਨ 'ਤੇ ਹੀ ਜੋਸ਼ੀਲੇ ਦਿਸਦੇ ਹਨ। ਮੈਦਾਨ ਤੋਂ ਬਾਹਰ ਉਹ ਬਹੁਤ ਨਿਮਰ ਸੁਭਾਅ ਦਾ ਹੈ। ਇਸ ਦਾ ਉਦਾਹਰਣ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਤੋਂ ਮਿਲਦਾ ਹੈ ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਕੋਹਲੀ ਬਿਨਾ ਕਿਸੇ ਘਮੰਡ ਤੋਂ ਆਪਣੀ ਇਕ ਨੰਨ੍ਹੀ ਫੈਨ ਦੇ ਨਾਲ ਖੁਸ਼ੀ-ਖੁਸ਼ੀ ਨਾਲ ਮਿਲ ਰਹੇ ਹਨ।
'ਚਾਚੂ' ਕਹਿਕੇ ਨੰਨ੍ਹੀ ਫੈਨ ਨੇ ਲਾਈ ਆਵਾਜ਼
ਆਸਟਰੇਲੀਆ ਵਿਚ ਅਜਿਹੇ ਹੀ ਇਕ ਪ੍ਰੈਕਟਿਸ ਸੈਸ਼ਨ ਦੌਰਾਨ ਬਸ ਵਿਚ ਬੈਠਣ ਤੋਂ ਪਹਿਲਾਂ ਕੁਝ ਪ੍ਰਸ਼ੰਸਕ ਕੋਹਲੀ ਦਾ ਇੰਤਜ਼ਾਰ ਕਰ ਰਹੇ ਸੀ। ਇਨ੍ਹਾਂ ਪ੍ਰਸ਼ੰਸਕਾਂ ਵਿਚ ਇਕ ਛੋਟੀ ਬੱਚੀ ਵੀ ਸੀ, ਜੋ ਵਿਰਾਟ ਨੂੰ ਕੋਹਲੀ ਚਾਚੂ ਕਹਿ ਕੇ ਬੁਲਾ ਰਹੀ ਸੀ। ਵਿਰਾਟ ਕੋਹਲੀ ਇਸ ਬੱਚੀ ਦੀ ਆਵਾਜ਼ ਸੁਣ ਕੇ ਉਸ ਦੇ ਕੋਲ ਪਹੁੰਚੇ ਅਤੇ ਆਟੋਗ੍ਰਾਫ ਦਿੱਤਾ। ਇੱਥੇ ਹੀ ਵਿਰਾਟ ਨੂੰ ਇਕ ਕ੍ਰਿਸਮਸ ਗਿਫਟ ਵੀ ਮਿਲਿਆ।
ਆਸਟਰੇਲੀਆ ਮੀਡੀਆ ਵਲੋਂ ਵਿਲੇਨ ਸਾਬਤ ਕਰਨ ਦੇ ਬਾਵਜੂਦ ਕੋਹਲੀ ਵੱਡੀ ਗਿਣਤੀ ਵਿਚ ਕ੍ਰਿਕਟ ਪ੍ਰਸ਼ੰਸਕਾਂ ਦੇ ਹੀਰੋ ਬਣ ਗਏ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੋਹਲੀ ਨੇ ਪ੍ਰਸ਼ੰਸਕਾਂ ਦੀ ਆਟੋਗ੍ਰਾਫ ਦੀ ਮੰਗ ਨੂੰ ਪੂਰਾ ਕੀਤਾ ਹੋਵੇ। ਭਾਰਤੀ ਕਪਤਾਨ ਨੇ ਕਈ ਵਾਰ ਆਪਣੇ ਪ੍ਰਸ਼ੰਸਕਾਂ ਨੂੰ ਆਟੋਗ੍ਰਾਫ ਦਿੱਤੇ ਅਤੇ ਸੈਲਫੀ ਵੀ ਖਿਚਵਾਈ।
ਮਨੂ ਭਾਕਰ ਨੇ ਏਅਰ ਪਿਸਟਲ ਮੁਕਾਬਲੇ 'ਚ ਜਿੱਤੇ ਗੋਲਡ
NEXT STORY