ਸਪੋਰਟਸ ਡੈਸਕ— ਟੀਮ ਇੰਡੀਆ ਦੇ ਕਪਤਾਨ ਤੇ ਦੁਨਿਆਭਰ ਦੇ ਦਿੱਗਜ ਬੱਲੇਬਾਜ਼ਾਂ 'ਚ ਸ਼ਾਮਲ ਵਿਰਾਟ ਕੋਹਲੀ ਨੂੰ ਇਕ ਵਾਰ ਫਿਰ ਵਿਜਡਨ ਲੀਡਿੰਗ ਕ੍ਰਿਕਟਰ ਆਫ ਦ ਈਅਰ (Wisden Leading Cricketer) ਚੁਣਿਆ ਗਿਆ ਹੈ। ਅਜਿਹਾ ਤੀਜੀ ਵਾਰ ਹੈ ਜਦ ਵਿਰਾਟ ਕੋਹਲੀ ਨੂੰ ਵਿਜਡਨ ਲੀਡਿੰਗ ਕ੍ਰਿਕਟਰ ਆਫ ਦ ਈਅਰ ਨਾਲ ਨਵਾਜਿਆ ਗਿਆ ਹੈ। ਸਾਲ 2016, 2017 ਤੇ ਹੁਣ 2018 'ਚ ਬਤੌਰ ਕਪਤਾਨ ਤੇ ਬੱਲੇਬਾਜ਼ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਨੂੰ ਵਿਜਡਨ ਲੀਡਿੰਗ ਕ੍ਰਿਕਟਰ ਆਫ ਦਿ ਈਅਰ ਦੇ ਖਿਤਾਬ ਤੋਂ ਨਵਾਜਿਆ ਗਿਆ ਹੈ।
ਵਿਜਡਨ ਅਲਮਾਨੇਕ (Wisden Almanack) ਨੇ ਬੁੱਧਵਾਰ 10 ਅਪ੍ਰੈਲ ਨੂੰ ਇਸ ਦਾ ਐਲਾਨ ਕੀਤਾ ਹੈ। ਵਿਰਾਟ ਕੋਹਲੀ ਤੋਂ ਇਲਾਵਾ ਵਿਜਡਨ ਅਲਮਾਨੇਕ ਨੇ ਟੈਮੀ ਬਿਊਮੋਂਟ, ਜੋਸ ਬਟਲਰ, ਸੈਮ ਕੁਰੇਨ, ਰਾਸ਼ਿਦ ਖਾਨ (Leading T20 Cricketer of the Year) ਤੇ ਰੋਰੀ ਬਰੰਸ ਨੂੰ ਵਿਜਡਨ ਲੀਡਿੰਗ ਕ੍ਰਿਕਟਰ ਆਫ ਦਿ ਈਅਰ ਚੁਣਿਆ ਹੈ। ਉਥੇ ਹੀ ਮਹਿਲਾ ਕ੍ਰਿਕਟ 'ਚ ਟੀਮ ਇੰਡੀਆ ਦੀ ਫੀਮੇਲ ਰਨ ਮਸ਼ੀਨ ਦੇ ਨਾਂ ਨਾਲ ਫੇਮਸ ਸਿਮਰਤੀ ਮੰਧਾਨਾ ਨੂੰ ਲੀਡਿੰਗ ਕ੍ਰਿਕਟਰ ਆਫ ਦਿ ਈਅਰ ਦਾ ਸਨਮਾਨ ਮਿਲਿਆ ਹੈ।
ਤੁਹਾਨੂੰ ਦੱਸ ਦੇਈਏ ਵਿਰਾਟ ਕੋਹਲੀ ਨੇ ਸਾਲ 2018 'ਚ ਇੰਟਰਨੈਸ਼ਨਲ ਕ੍ਰਿਕਟ ਦੇ ਤਿੰਨੋਂ ਫਾਰਮੇਟ 'ਚ ਕੁਲ 2735 ਦੌੜਾਂ ਬਣਾਈਆਂ ਹਨ। ਇਸ 'ਚ ਇੰਗਲੈਂਡ ਦੇ ਖਿਲਾਫ ਟੈਸਟ ਸੀਰੀਜ਼ 'ਚ 59.3 ਦੀ ਦਮਦਾਰ ਔਸਤ ਨਾਲ ਬਣਾਏ ਗਏ 593 ਦੌੜਾਂ ਵੀ ਸ਼ਾਮਲ ਹਨ। ਵਿਰਾਟ ਕੋਹਲੀ ਨੇ 500 ਤੋਂ ਜ਼ਿਆਦਾ ਦੌੜਾਂ ਸਿਰਫ ਪੰਜ ਟੈਸਟ ਮੈਚਾਂ 'ਚ ਬਣਾਏ ਸਨ। ਉਥੇ ਹੀ ਪਿਛਲੇ ਸਾਲ ਟੈਸਟ ਕ੍ਰਿਕਟ 'ਚ ਵਿਰਾਟ ਦੇ ਬੱਲੇ ਤੋਂ 5 ਸ਼ਤਕ ਵੀ ਨਿਕਲੇ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਵਿਰਾਟ ਕੋਹਲੀ ਤੋਂ ਪਹਿਲਾਂ ਸਿਰਫ ਆਸਟ੍ਰੇਲੀਆ ਦੇ ਪੂਰਵ ਦਿੱਗਜ ਖਿਡਾਰੀ ਸਰ ਡਾਨ ਬਰੈਡਮੈਨ ਤੇ ਇੰਗਲੈਂਡ ਦੇ ਦਿੱਗਜ ਕ੍ਰਿਕਟਰ ਰਹੇ ਜੈਕ ਹੋਬਸ ਨੂੰ ਤਿੰਨ ਵਾਰ ਤੋਂ ਜ਼ਿਆਦਾ ਵਿਜਡਨ ਲੀਡਿੰਗ ਕ੍ਰਿਕਟਰ ਆਫ ਦ ਈਅਰ ਚੁਣਿਆ ਗਿਆ ਹੈ। ਸਰ ਡਾਨ ਬ੍ਰੈਡਮੈਨ 10 ਵਾਰ ਤੇ ਜੈਕ ਹੋਬਸ 8 ਵਾਰ ਵਿਜਡਨ ਲੀਡਿੰਗਕ੍ਰਿਕਟਰ ਆਫ ਦ ਈਅਰ ਚੁਣੇ ਗਏ ਸਨ।
ਗਾਂਗੁਲੀ ਨੂੰ ਦਿੱਲੀ ਕੈਪੀਟਲਸ ਦੇ ਡਗਆਊਟ 'ਚ ਬੈਠਣ ਤੋਂ ਨਹੀਂ ਰੋਕਿਆ ਜਾਵੇਗਾ
NEXT STORY