ਦੁਬਈ– ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਚੈਂਪੀਅਨਜ਼ ਟਰਾਫੀ ਸੈਮੀਫਾਈਨਲ ਵਿਚ ਆਸਟ੍ਰੇਲੀਆ ਵਿਰੁੱਧ 84 ਦੌੜਾਂ ਦੀ ਜੇਤੂ ਪਾਰੀ ਤੋਂ ਬਾਅਦ ਬੁੱਧਵਾਰ ਨੂੰ ਬੱਲੇਬਾਜ਼ਾਂ ਦੀ ਆਈ. ਸੀ. ਸੀ. ਵਨ ਡੇ ਰੈਂਕਿੰਗ ਵਿਚ ਇਕ ਸਥਾਨ ਦੇ ਫਾਇਦੇ ਨਾਲ ਚੌਥੇ ਸਥਾਨ ’ਤੇ ਪਹੁੰਚ ਗਿਆ।
ਕੋਹਲੀ ਨੂੰ ਜਿੱਥੇ ਫਾਇਦਾ ਹੋਇਆ ਹੈ, ਉੱਥੇ ਹੀ ਕਪਤਾਨ ਰੋਹਿਤ ਸ਼ਰਮਾ ਦੋ ਸਥਾਨ ਹੇਠਾਂ ਖਿਸਕ ਕੇ 5ਵੇਂ ਸਥਾਨ ’ਤੇ ਪਹੁੰਚ ਗਿਆ ਜਦਕਿ ਦੱਖਣੀ ਅਫਰੀਕਾ ਦਾ ਹੈਨਰਿਕ ਕਲਾਸੇਨ ਵੀ ਇਕ ਸਥਾਨ ਦੇ ਲਾਭ ਨਾਲ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਦਾ ਉਪ ਕਪਤਾਨ ਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਚੋਟੀ ਦੇ ਸਥਾਨ ’ਤੇ ਬਰਕਰਾਰ ਹੈ ਜਦਕਿ ਪਾਕਿਸਤਾਨ ਦਾ ਬਾਬਰ ਆਜ਼ਮ ਦੂਜੇ ਸਥਾਨ ’ਤੇ ਹੈ।
ਹੋਰਨਾਂ ਭਾਰਤੀਆਂ ਵਿਚ ਸਪਿੰਨ ਗੇਂਦਬਾਜ਼ੀ ਆਲਰਾਊਂਡਰ ਅਕਸ਼ਰ ਪਟੇਲ ਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਵੀ ਕ੍ਰਮਵਾਰ ਆਲਰਾਊਂਡਰ ਤੇ ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਸੁਧਾਰ ਕਰਦੇ ਹੋਏ ਅੱਗੇ ਵਧੇ ਹਨ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਤਾਜ਼ਾ ਆਲਰਾਊਂਡ ਰੈਂਕਿੰਗ ਵਿਚ ਪਟੇਲ ਕਰੀਅਰ ਦੇ ਸਰਵੋਤਮ 194 ਰੇਟਿੰਗ ਅੰਕ ਹਨ ਤੇ ਉਹ ਦੋ ਸਥਾਨ ਉੱਪਰ ਚੜ੍ਹ ਕੇ ਚੋਟੀ ਦੀ ਰੈਂਕਿੰਗ ’ਤੇ ਪਹੁੰਚ ਗਿਆ ਹੈ।
ਚੈਂਪੀਅਨਜ਼ ਟਰਾਫੀ ਵਿਚ ਹੁਣ ਤੱਕ 8 ਵਿਕਟਾਂ ਲੈਣ ਵਾਲਾ ਸ਼ੰਮੀ ਇਸ ਵਿਚਾਲੇ 3 ਸਥਾਨ ਉੱਪਰ ਚੜ੍ਹ ਕੇ 609 ਰੇਟਿੰਗ ਅੰਕਾਂ ਨਾਲ ਗੇਂਦਬਾਜ਼ੀ ਰੈਂਕਿੰਗ ਵਿਚ 11ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਦੇ ਮੈਟ ਹੈਨਰੀ (649) ਨੇ ਗੇਂਦਬਾਜ਼ਾਂ ਦੀ ਸੂਚੀ ਵਿਚ 3 ਸਥਾਨ ਉੱਪਰ ਚੜ੍ਹ ਕੇ ਤੀਜਾ ਸਥਾਨ ਹਾਸਲ ਕੀਤਾ। ਉਹ ਸ਼੍ਰੀਲੰਕਾ ਦੇ ਮਹੇਸ਼ ਤੀਕਸ਼ਣਾ ਤੋਂ ਬਾਅਦ ਪਹਿਲੇ ਤੇ ਦੱਖਣੀ ਅਫਰੀਕਾ ਦਾ ਕੇਸ਼ਵ ਮਹਾਰਾਜ ਦੂਜੇ ਸਥਾਨ ’ਤੇ ਹੈ।
ਦੱ. ਅਫਰੀਕਾ ਨੂੰ 50 ਦੌੜਾਂ ਨਾਲ ਹਰਾ ਕੇ ਨਿਊਜ਼ੀਲੈਂਡ ਦੀ ਫਾਈਨਲ 'ਚ ਐਂਟਰੀ, ਭਾਰਤ ਨਾਲ ਹੋਵੇਗੀ ਟੱਕਰ
NEXT STORY