ਦੁਬਈ– ਭਾਰਤੀ ਕਪਤਾਨ ਵਿਰਾਟ ਕੋਹਲੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਵਲੋਂ ਐਤਵਾਰ ਨੂੰ ਜਾਰੀ ਨਵੀਂ ਰੈਕਿੰਗ ਵਿਚ ਟੈਸਟ ਬੱਲੇਬਾਜ਼ਾਂ ਦੀ ਸੂਚੀ ਵਿਚ ਦੂਜੇ ਸਥਾਨ 'ਤੇ ਕਾਬਜ਼ ਹੈ ਜਦਕਿ ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਸ਼ਨੀਵਾਰ ਨੂੰ ਖਤਮ ਹੋਏ ਪਹਿਲੇ ਟੈਸਟ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਕ੍ਰਿਸ ਵੋਕਸ ਤੇ ਸ਼ਾਨ ਮਸੂਦ ਨੇ ਲੰਬੀ ਛਲਾਂਗ ਲਗਾਈ ਹੈ। ਬੱਲੇਬਾਜ਼ਾਂ ਦੀ ਸੂਚੀ ਵਿਚ ਚੋਟੀ 'ਤੇ ਆਸਟਰੇਲੀਆ ਦੇ ਸਟੀਵ ਸਮਿਥ, ਦੂਜੇ ਸਥਾਨ 'ਤੇ ਕੋਹਲੀ ਤੇ ਤੀਜੇ ਸਥਾਨ 'ਤੇ ਨਿਊਜ਼ੀਲੈਂਡ ਦਾ ਕੇਨ ਵਿਲੀਅਮਸਨ ਪਹਿਲਾਂ ਦੀ ਤਰ੍ਹਾਂ ਬਣੇ ਹੋਏ ਹਨ। ਚੋਟੀ 10 ਬੱਲੇਬਾਜ਼ਾਂ 'ਚ ਚੇਤੇਸ਼ਵਰ ਪੁਜਾਰਾ (ਅੱਠਵੇਂ) ਤੇ ਰਹਾਣੇ (10ਵੇਂ) ਪਹਿਲੇ ਦੀ ਤਰ੍ਹਾਂ ਆਪਣੀ ਰੈਂਕਿੰਗ 'ਤੇ ਬਰਕਰਾਰ ਹੈ।
ਪਾਕਿਸਤਾਨ ਦਾ ਆਜ਼ਮ ਛੇਵੇਂ ਜਦਕਿ ਇੰਗਲੈਂਡ ਦਾ ਕਪਤਾਨ ਜੋ ਰੂਟ 9ਵੇਂ ਸਥਾਨ 'ਤੇ ਬਰਕਰਾਰ ਹੈ। ਬੇਨ ਸਟੋਕਸ ਚੌਥੇ ਤੋਂ ਸੱਤਵੇਂ ਸਥਾਨ 'ਤੇ ਖਿਸਕ ਗਿਆ ਹੈ। ਮਸੂਦ 14 ਸਥਾਨਾਂ ਦੇ ਸੁਧਾਰ ਨਾਲ 19ਵੇਂ ਜਦਕਿ ਕ੍ਰਿਸ ਵੋਕਸ 18 ਸਥਾਨਾਂ ਦੇ ਸੁਧਾਰ ਨਾਲ 78ਵੀਂ ਰੈਂਕਿੰਗ 'ਤੇ ਪਹੁੰਚ ਗਿਆ ਹੈ।
PCA ਦੇ ਨਵੇਂ ਕੌਮਾਂਤਰੀ ਸਟੇਡੀਅਮ ਦਾ ਨਾਂ ਪਟਿਆਲਾ ਦੇ ਆਖਰੀ ਰਾਜਾ ਦੇ ਨਾਂ 'ਤੇ
NEXT STORY