ਲੰਡਨ— ਭਾਰਤੀ ਕਪਤਾਨ ਵਿਰਾਟ ਕੋਹਲੀ ਜੇਕਰ ਵਿਸ਼ਵ ਕੱਪ 'ਚ ਹਿੱਸਾ ਲੈ ਰਿਹਾ ਤਾਂ ਹੋਰ ਵਿਰੋਧੀ ਟੀਮਾਂ 'ਚੋਂ ਕਿਸੇ ਨੂੰ ਚੁਣਨ ਦਾ ਮੌਕਾ ਮਿਲਦਾ ਹੈ ਤਾਂ ਉਹ ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂਪਲੇਸਿਸ ਨੂੰ ਆਪਣੀ ਟੀਮ 'ਚ ਚੁਣਨਗੇ। ਵਿਸ਼ਵ ਕੱਪ 'ਚ ਹਿੱਸਾ ਲੈ ਰਹੀਆਂ 10 ਟੀਮਾਂ ਦੇ ਕਪਤਾਨਾਂ ਨੂੰ ਦੂਜੀ ਟੀਮ ਤੋਂ ਕਿਸੇ ਹੋਰ ਖਿਡਾਰੀ ਨੂੰ ਚੁਣਨ ਨੂੰ ਕਿਹਾ ਗਿਆ ਤਾਂ ਉਨ੍ਹਾਂ ਨੇ ਕਈ ਦਿਲਚਸਪ ਜਵਾਬ ਦਿੱਤਾ ਤੇ ਇਸ 'ਚ ਜਸਪ੍ਰੀਤ ਬੁਮਰਾਹ ਤੋਂ ਲੈ ਕੇ ਰਾਸ਼ਿਦ ਖਾਨ ਦਾ ਨਾਂ ਸ਼ਾਮਲ ਰਿਹਾ। ਕੋਹਲੀ ਨੇ ਕਿਹਾ ਕਿ ਕਿਸੇ ਨੂੰ ਚੁਣਨਾ ਬਹੁਤ ਮੁਸ਼ਕਿਲ ਹੋਵੇਗਾ। ਸਾਨੂੰ ਲੱਗਦਾ ਹੈ ਕਿ ਸਾਡੀ ਟੀਮ ਬਹੁਤ ਮਜ਼ਬੂਤ ਹੈ ਪਰ ਜੇਕਰ ਮੌਜੂਦਾ ਖਿਡਾਰੀਆਂ 'ਚੋਂ ਚੁਣਨਾ ਹੈ ਤਾਂ... ਹੁਣ ਏ. ਬੀ. ਡਿਵੀਲੀਅਰਸ ਸੰਨਿਆਸ ਲੈ ਚੁੱਕੇ ਹਨ ਮੈਂ ਫਾਫ ਡੂਪਲੇਸਿਸ ਨੂੰ ਚੁਣਾਂਗਾ। ਬੰਗਲਾਦੇਸ਼ ਦੇ ਕਪਤਾਨ ਮਸ਼ਰੇਫ ਮੁਰਤਜਾ ਨੇ ਆਪਣੀ ਟੀਮ 'ਚ ਕੋਹਲੀ ਨੂੰ ਚੁਣਿਆ ਹੈ। ਕੋਹਲੀ ਵੱਲ ਇਸ਼ਾਰਾ ਕਰਦੇ ਹੋਏ ਮੁਰਤਜਾ ਨੇ ਕਿਹਾ ਕਿ ਮੈਂ ਇਸ ਵਿਅਕਤੀ ਨੂੰ ਚੁਣਾਂਗਾ। ਡੂਪਲੇਸਿਸ ਦਾ ਮੰਨਣਾ ਹੈ ਕਿ ਗੇਂਦਬਾਜ਼ ਟੂਰਨਾਮੈਂਟ 'ਚ ਅਹਿਮ ਭੂਮੀਕਾ ਨਿਭਾਉਣਗੇ। ਇਸ ਲਈ ਉਨ੍ਹਾਂ ਨੇ ਭਾਰਤ ਦੇ ਜਸਪ੍ਰੀਤ ਬੁਮਰਾਹ ਨੂੰ ਚੁਣਿਆ। ਡੂਪਲੇਸਿਸ ਨੇ ਕਿਹਾ ਮੈਂ ਕੁਝ ਖਿਡਾਰੀਆਂ ਨੂੰ ਚੁਣਾਂਗਾ, ਮੁੱਖ ਤੌਰ 'ਤੇ ਗੇਂਦਬਾਜ਼। ਜਸਪ੍ਰੀਤ ਬੁਮਰਾਹ ਅਜੇ ਤਕ ਬਹੁਤ ਵਧੀਆ ਗੇਂਦਬਾਜ਼ੀ ਕਰ ਰਹੇ ਹਨ। ਇਸ ਤੋਂ ਇਲਾਵਾ ਸਪਿਨਰ ਰਾਸ਼ਿਦ ਖਾਨ ਤੇ ਆਸਟਰੇਲੀਆ ਦਾ ਪੈਟ ਕਮਿੰਸ ਹੈ।
ਆਈ. ਓ. ਸੀ. ਮੈਂਬਰ ਬਣਨ ਲਈ ਬੱਤਰਾ ਦਾ ਨਾਂ ਪ੍ਰਸਤਾਵਿਤ
NEXT STORY